FacebookTwitterg+Mail

ਬਰਾਕ ਓਬਾਮਾ ਪਤਨੀ ਨਾਲ ਮਿਲ ਕੇ ਬਣਾਉਣਗੇ ਫਿਲਮਾਂ, ਨੈੱਟਫਲਿਕਸ ਨਾਲ ਕੀਤੀ ਡੀਲ

barack obama michelle obama netflix
22 May, 2018 03:20:01 PM

ਮੁੰਬਈ (ਬਿਊਰੋ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਨੈੱਟਫਲਿਕਸ ਨਾਲ ਇਕ ਡੀਲ ਕੀਤੀ ਹੈ। ਇਸ ਡੀਲ ਦੇ ਤਹਿਤ ਉਹ ਨੈੱਟਫਲਿਕਸ ਲਈ ਟੀ. ਵੀ. ਸ਼ੋਅ ਤੇ ਫਿਲਮਾਂ ਪ੍ਰੋਡਿਊਸ ਕਰਨਗੇ। ਨੈੱਟਫਲਿਕਸ ਵਲੋਂ ਇਸ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਇਸ ਦੇ ਤਹਿਤ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਸਕ੍ਰਿਪਟਿਡ ਤੇ ਅਨਸਕ੍ਰਿਪਟਿਡ ਸੀਰੀਜ਼ 'ਤੇ ਕੰਮ ਕਰਨਗੇ। ਉਹ ਡਾਕੂਮੈਂਟਰੀਜ਼ ਤੇ ਫੀਚਰ ਫਿਲਮਾਂ ਦਾ ਵੀ ਨਿਰਮਾਣ ਕਰਨਗੇ। ਬਰਾਕ ਓਬਾਮਾ ਨੇ ਇਸ 'ਤੇ ਕਿਹਾ ਕਿ ਇਹ ਉਨ੍ਹਾਂ ਲਈ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੈ।
ਬਰਾਕ ਓਬਾਮਾ ਨੇ ਕਿਹਾ, 'ਪਬਲਿਕ ਸਰਵਿਸ 'ਚ ਸਾਡੇ ਲਈ ਇਹ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੈ। ਇਸ ਕੰਮ ਦੌਰਾਨ ਸਾਨੂੰ ਕਈ ਲੋਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਾਫੀ ਕੁਝ ਦੇਖਿਆ ਹੈ ਤੇ ਜਿਨ੍ਹਾਂ ਦੀ ਆਪਣੀ ਅਲੱਗ ਕਹਾਣੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਤੇ ਉਨ੍ਹਾਂ ਦੀ ਕਹਾਣੀ ਨੂੰ ਜ਼ਿਆਦਾ ਲੋਕਾਂ ਤਕ ਪਹੁੰਚਾਉਣ 'ਚ ਮਦਦ ਕਰਾਂਗੇ।'
ਉਥੇ ਮਿਸ਼ੇਲ ਓਬਾਮਾ ਨੇ ਕਿਹਾ, 'ਬਰਾਕ ਤੇ ਮੈਂ ਹਮੇਸ਼ਾ ਤੋਂ ਹੀ ਕਹਾਣੀ ਸੁਣਨ ਦੀ ਕਲਾ 'ਚ ਭਰੋਸਾ ਕਰਦੇ ਆਏ ਹਾਂ ਤੇ ਦੋਵਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ। ਇਸ ਨਾਲ ਸੋਚਣ ਦੀ ਸਮਰੱਥਾ ਵੀ ਵਧਦੀ ਹੈ।'
ਦੱਸਣਯੋਗ ਹੈ ਕਿ ਨੈੱਟਫਲਿਕਸ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਹੈ। ਇਸ ਦੇ ਦੁਨੀਆ ਭਰ 'ਚ ਲਗਭਗ 125 ਮਿਲੀਅਨ ਸਬਸਕ੍ਰਾਈਬਰਜ਼ ਹਨ। ਇਸ ਦੀ ਸ਼ੁਰੂਆਤ 1997 'ਚ ਰੀਡ ਹੇਸਟਿੰਗ ਤੇ ਮਾਰਕ ਰੇਨਡੋਲਫ ਵਲੋਂ ਕੀਤੀ ਗਈ ਸੀ ਤੇ 2007 'ਚ ਨੈੱਟਫਲਿਕਸ ਨੇ ਆਪਣਾ ਬਿਜ਼ਨੈੱਸ ਅੱਗੇ ਵਧਾਉਂਦਿਆਂ ਆਨਲਾਈਨ ਸਟ੍ਰੀਮਿੰਗ ਦੀ ਸ਼ੁਰੂਆਤ ਕੀਤੀ ਸੀ। ਨੈੱਟਫਲਿਕਸ ਨੇ 2016 'ਚ 126 ਆਰੀਜਨਲ ਸੀਰੀਜ਼ ਤੇ ਫਿਲਮਾਂ ਰਿਲੀਜ਼ ਕੀਤੀਆਂ ਸਨ।


Tags: Barack Obama Michelle Obama Netflix Movies

Edited By

Rahul Singh

Rahul Singh is News Editor at Jagbani.