FacebookTwitterg+Mail

ਤਬਲਾਵਾਦਕ ਸੰਦੀਪ ਦਾਸ ਨੇ ਪ੍ਰਾਪਤ ਕੀਤਾ ਗ੍ਰੈਮੀ ਐਵਾਰਡ, ਇਹ ਸਿਤਾਰਵਾਦਕ ਰਹੀ ਫਿਰ ਪਿੱਛੇ

    1/3
13 February, 2017 05:49:42 PM
ਨਵੀਂ ਦਿੱਲੀ—ਭਾਰਤ ਦੀ ਮਸ਼ਹੂਰ ਸਿਤਾਰਵਾਦਕ ਅਨੁਸ਼ਕਾ ਸ਼ੰਕਰ ਦੇ ਇਕ ਵਾਰ ਫਿਰ ਹੱਥੋ ਗ੍ਰੈਮੀ ਐਵਾਰਡ 2017 ਨਿਕਲ ਗਿਆ। ਸ਼ੰਕਰ ਦਾ ਨਾਂ ਮਸ਼ਹੂਰ ਐਮਬਮ 'ਲੈਂਡ ਆਫ ਗੋਲਡ' ਲਈ ਘੋਸ਼ਿਤ ਹੋਇਆ ਸੀ, ਜੋ ਕਿ ਦੁਨੀਆ 'ਚ ਸ਼ਰਨਾਰਥੀਆਂ ਦੀ ਸਮੱਸਿਆਂ 'ਤੇ ਅਧਾਰਿਤ ਸੀ। ਹਾਲਾਂਕਿ ਇਸ ਵਾਰ ਗ੍ਰੈਮੀ ਭਾਰਤ ਲਈ ਚੰਗੀ ਖ਼ਬਰ ਨੂੰ ਲੈ ਕੇ ਆਇਆ ਤਬਲਾਵਾਦਕ ਸੰਦੀਪ ਦਾਸ, ਉਨ੍ਹਾਂ ਨੇ ਯੋ ਯੋ ਮਾ ਨਾਲ ਵਰਲਡ ਮਿਊਜ਼ਿਕ ਕੈਟਾਗਿਰੀ 'ਚ ਸਾਝੇ ਰੂਪ 'ਚ ਗ੍ਰੈਮੀ ਪ੍ਰਾਪਤ ਕੀਤਾ। ਇਸ ਜੋੜੀ ਨੂੰ ਉਨ੍ਹਾਂ ਦੇ ਐਲਬਮ 'ਸਿੰਗ ਮੀ ਹੋਮ' ਲਈ ਗ੍ਰੈਮੀ ਐਵਾਰਡ ਮਿਲਿਆ।
ਅਨੁਸ਼ਕਾ ਸ਼ੰਕਰ ਵੀ ਵਰਲਡ ਮਿਊਜ਼ਿਕ ਕੈਟਾਗਿਰੀ ਲਈ ਘੋਸ਼ਿਤ ਹੋਈ ਸੀ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਨੁਸ਼ਕਾ ਮਸ਼ਹੂਰ ਸਿਤਾਰਵਾਦਕ ਪੰਡਿਤ ਰਵੀਸ਼ੰਕਰ ਦਾ ਬੇਟੀ ਹੈ ਅਤੇ ਆਪਣੇ ਫਿਊਜ਼ਨ ਮਿਊਜ਼ਿਕ ਲਈ ਪੂਰੀ ਦੁਨੀਆ 'ਚ ਮਸ਼ਹੂਰ ਹਨ। ਉਨ੍ਹਾਂ ਨਾਲ ਇਹ 6ਵੀਂ ਵਾਰ ਅਜਿਹਾ ਹੋਇਆ, ਜਦੋ ਅਨੁਸ਼ਕਾ ਇਸ ਗਲੋਬਲ ਐਵਾਰਡ ਦੇ ਇੰਨੇ ਨਜ਼ਦੀਕ ਆ ਕੇ ਵੀ ਫਿਰ ਵੀ ਹੱਥੋ ਨਿਕਲ ਗਿਆ। ਭਾਰਤੀ ਤਬਲਾਵਾਦਕ ਸੰਦੀਪ ਦਾਸ ਅਤੇ ਯੋ ਯੋ ਮਾ ਦੀ ਜੋੜੀ ਨੇ ਵਰਲਡ ਮਿਊਜ਼ਿਕ ਕੈਟਾਗਿਰੀ 'ਚ ਗ੍ਰੈਮੀ ਆਪਣੇ ਨਾਂ ਕੀਤਾ। ਇਸ ਜੋੜੀ ਨੇ 'ਸਿੰਗ ਮੀ ਹੋਮ' ਐਲਬਮ ਲਈ ਗ੍ਰੈਮੀ ਜਿੱਤਿਆ।

Tags: Anoushka ShankarGrammy Awards 2017Sandeep Dasਅਨੁਸ਼ਕਾ ਸ਼ੰਕਰਗ੍ਰੈਮੀ ਐਵਾਰਡਜ਼ਸੰਦੀਪ ਦਾਸ