FacebookTwitterg+Mail

B'day spl: ਤਾਮਿਲ ਦੀ ਇਹ ਮਸ਼ਹੂਰ ਅਦਾਕਾਰਾ ਦਿਖਦੀ ਸੀ ਪਹਿਲਾ ਅਜਿਹੀ, 150 ਤੋਂ ਵਧ ਫਿਲਮਾਂ 'ਚ ਕਰ ਚੁੱਕੀ ਹੈ ਕੰਮ!

    1/12
15 January, 2017 04:29:22 PM
ਮੁੰਬਈ— ਦੱਖਣੀ ਭਾਰਤੀ ਫਿਲਮਾਂ ਦੀ ਫਿਲਮ ਇੰਡਸਟਰੀ 'ਚ ਖਾਸ ਨਾਂ ਭਾਨੂਪ੍ਰਿਆ ਹੈ, ਜੋ ਬਹੁਤ ਮਸ਼ਹੂਰ ਅਦਾਕਾਰਾ 'ਚੋਂ ਇਕ ਹੈ। ਅੱਜ ਉਨਾਂ ਦਾ 51ਵਾਂ ਜਨਮਦਿਨ ਹੈ। ਜਿਸ ਨੇ ਤਾਮਿਲ, ਤੇਲਗੂ, ਕੰਨੜ੍ਹ ਅਤੇ ਮਲਿਆਲਮ, ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ 90 ਦੇ ਦਹਾਕੇ 'ਚ ਉਸ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ। ਭਾਨੂਪ੍ਰਿਆ ਦਾ ਜਨਮ 15 ਜਨਵਰੀ, 1967 ਨੂੰ ਆਧਰਾਂ ਪ੍ਰਦੇਸ਼ ਦੇ ਰਾਜਮੁੰਦਰੀ (ਰੰਗਮਪੇਟਾ) 'ਚ ਹੋਇਆ। 17 ਫਿਲਮਾਂ ਦੀ ਉਮਰ 'ਚ ਭਾਨੂਪ੍ਰਿਆ ਨੇ ਆਪਣੀ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਪਹਿਲੀ ਫਿਲਮ 1983 'ਚ ਆਈ ਤਾਮਿਲ ਫਿਲਮ 'ਮੇਲਾ ਪੇਸੰਨਗਲ ਹੈ। 90 'ਚ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਭਾਨੂਪ੍ਰਿਆ ਨੇ 150 ਤੋਂ ਵਧ ਫਿਲਮਾਂ ਕੀਤੀਆਂ ਹਨ।
ਭਾਨੂਪ੍ਰਿਆ ਦਾ ਅਸਲੀ ਨਾਂ ਮੰਗਾ ਭਾਮਾ ਹੈ। ਉਸ ਦਾ ਪਹਿਲਾ ਤੋਂ ਕੋਈ ਫਿਲਮੀ ਬੈਕਗ੍ਰਾਊਂਡ ਨਹੀਂ ਹੈ।
ਭਾਨੂਪ੍ਰਿਆ ਜਦੋਂ ਉਹ ਸਕੂਲ 'ਚ ਪੜ੍ਹਾਈ ਕਰ ਰਹੀ ਸੀ ਤਾਂ ਭਾਗਿਆਰਾਜਾ ਗੁਰੂ ਇਕ ਦਿਨ ਉਥੇ ਆਏ। ਉਹ ਆਪਣੀ ਫਿਲਮ ਲਈ ਇਕ ਟੀਨ ਗਰਲ ਲੈਣਾ ਚਾਹੁੰਦੇ ਸਨ, ਜਿਸ ਨੂੰ ਚੰਗਾ ਡਾਂਸ ਕਰਨਾ ਆਉਂਦਾ ਹੋਵੇ। ਉਨ੍ਹਾਂ ਨੇ ਭਾਨੂਪ੍ਰਿਆ ਨੂੰ ਸਿਲੇਕਟ ਕੀਤਾ ਪਰ ਇਕ ਫੋਟੋਸ਼ੂਟ ਦੌਰਾਨ ਉਨ੍ਹਾਂ ਨੂੰ ਲੱਗਿਆ ਕਿ ਭਾਨੂੰ ਕਾਫੀ ਛੋਟੀ ਹੈ, ਇਸ ਲਈ ਉਨ੍ਹਾਂ ਨੂੰ ਇਸ ਫਿਲਮ 'ਚ ਨਹੀਂ ਲਿਆ ਗਿਆ। ਇੱਥੇ ਤੱਕ ਕੀ ਭਾਨੂੰ ਇਸ ਗੱਲ ਤੋਂ ਬਾਅਦ ਦੁਬਾਰਾ ਸਕੂਲ ਨਹੀਂ ਗਈ ਕਿਉਂਕਿ ਉਸ ਨੇ ਕਿਹਾ ਸਕੂਲ 'ਚ ਪਹਿਲਾ ਹੀ ਬੋਲ ਦਿੱਤਾ ਸੀ ਕਿ ਉਹ ਫਿਲਮੀ ਕਿਰਦਾਰ ਕਰ ਰਹੀ ਹੈ ਅਤੇ ਫਿਲਮ ਹੱਥ ਚੋਂ ਨਿਕਲਣ ਤੋਂ ਬਾਅਦ ਸਕੂਲ ਜਾਂਦੀ ਤਾਂ ਉਸ ਦਾ ਮਖੋਲ ਬਣਦਾ।

Tags: ਭਾਨੂਪ੍ਰਿਆਭਾਗਿਆਰਾਜਾ ਜਨਮਦਿਨ-bhanupriya bhagiaraja birthday