FacebookTwitterg+Mail

ਪੂਰੇ ਘਰ 'ਚ ਲਾਈਟ ਜਗਾ ਕੇ ਸੋਂਦੀ ਹੈ ਸਨੀ ਲਿਓਨ ਤਾਂ ਗੋਵਿੰਦਾ ਨੂੰ ਵੀ ਲੱਗਦਾ ਹੈ ਡਰ, ਜਾਣ ਕੇ ਹੋਵੋਗੇ ਹੈਰਾਨ!

    1/6
25 October, 2016 05:45:03 PM
ਮੁੰਬਈ—ਖ਼ਬਰਾਂ ਮੁਤਾਬਕ ਟੀ.ਵੀ. ਅਦਾਕਾਰਾ ਦ੍ਰਿਸ਼ਟੀ ਧਾਮੀ ਨੂੰ ਹਾਲ ਹੀ 'ਚ ਆਸਟਰੀਆ 'ਚ ਭੂਤ ਦਾ ਅਹਿਸਾਸ ਹੋਇਆ, ਜਦੋਂ ਉਹ 'ਪ੍ਰਦੇਸ ਮੇ ਹੈ ਮੇਰਾ ਦਿਲ' ਦੀ ਸ਼ੂਟਿੰਗ ਕਰ ਰਹੀ ਸੀ। ਇਸ ਮਾਮਲੇ 'ਚ ਬਾਲੀਵੁੱਡ ਸਟਾਰਸ ਵੀ ਪਿੱਛੇ ਨਹੀਂ ਹਨ। ਇਹ ਉਨ੍ਹਾਂ ਇਕ ਇੰਟਰਵਿਊ 'ਚ ਦੱਸਿਆ। ਇਸ ਦੌਰਾਨ ਸਨੀ ਨੇ ਕਿਹਾ ਕਿ ਉਹ ਭੂਤਾਂ ਦੇ ਡਰ ਤੋਂ ਪੂਰੇ ਘਰ 'ਚ ਲਾਈਟ ਜਗਾ ਕੇ ਸੋਂਦੀ ਹੈ। ਸਿਰਫ ਉਹ ਹੀ ਨਹੀਂ ਗੋਵਿੰਦਾ ਦੇ ਮੁਤਾਬਕ ਤਾਂ ਉਹ ਭੂਤ ਨੂੰ ਦੇਖ ਵੀ ਚੁੱਕੇ ਹਨ। ਜਾਣਦੇ ਹਾਂ ਕਿ ਫਿਲਮੀ ਹਸਤੀਆਂ ਦੀਆਂ ਇਸ ਬਾਰੇ ਕੀ ਰਾਏ ਹੈ..
ਸਨੀ ਲਿਓਨ ਦੀ ਮੰਨੋ ਤਾਂ ਉਸ ਨੂੰ ਭੂਤ ਵਾਲੀ ਫਿਲਮਾਂ ਤੋਂ ਬਹੁਤ ਡਰ ਲੱਗਦਾ ਹੈ। ਉਸ ਨੇ ਕਿਹਾ, ''ਮੈਂ ਭੂਤਾਂ 'ਤੇ ਅਧਾਰਿਤ ਫਿਲਮ 'ਰਾਗਿਨੀ ਐੱਮ.ਐੱਮ.ਐੱਸ 2' ਚ ਕੰਮ ਕੀਤਾ ਹੈ ਪਰ ਨਿੱਜੀ ਜ਼ਿੰਦਗੀ 'ਚ ਕਦੇ ਭੂਤ ਨਹੀਂ ਦੇਖੇ। ਹਾਂ ਪਰ ਹੁਣ ਅਜਿਹੇ ਕਈ ਕਿੱਸੇ ਸੁਣ ਚੁੱਕੀ ਹਾਂ, ਜੋ ਇਹ ਸਾਬਿਤ ਕਰਦੇ ਹਨ ਕਿ ਸੱਚੀ ਭੂਤ ਹੁੰਦੇ ਹਨ।
- ਭੂਤਾਂ ਬਾਰੇ 'ਚ ਆਪਣੇ ਅਨੁਭਵਾਂ ਨੂੰ ਸ਼ੇਅਰ ਕਰਦੇ ਹੋਏ ਗੋਵਿੰਦਾ ਨੇ ਕਿਹਾ, ''ਜੀ ਹਾਂ ਮੈਨੂੰ ਭੂਤਾਂ ਤੋਂ ਡਰ ਲੱਗਦਾ ਹੈ। ਮੇਰਾ ਮੰਨਣਾ ਹੈ ਕਿ ਸੱਚ 'ਚ ਭੂਤ ਹੁੰਦੇ ਹਨ। ਇਹ ਹੀ ਨਹੀਂ ਮੈਂ ਭੂਤ ਨੂੰ ਦੇਖਿਆ ਹੈ ਉਸ ਸਮੇਂ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਅਸੀਂ ਇਨਸਾਨਾਂ ਨਾਲ ਤਾਂ ਲੜ ਸਕਦੇ ਹਾਂ ਪਰ ਭੂਤਾਂ ਨਾਲ ਲੜਾਈ ਨਹੀਂ ਕਰ ਸਕਦੇ। ਬਸ ਇਹ ਹੀ ਕਾਰਨ ਹੈ ਕਿ ਭੂਤਾਂ ਤੋਂ ਡਰ ਲੱਗਦਾ ਹੈ।
ਇਕ ਵਾਰ ਕੁਝ ਸਾਲ ਪਹਿਲਾਂ ਮੈਂ ਇਕ ਪਹਾੜ੍ਹੀ ਇਲਾਕੇ 'ਚ ਸ਼ੂਟਿੰਗ ਕਰ ਰਿਹਾ ਸੀ। ਉੱਥੇ ਇਕ ਹੋਟਲ 'ਚ ਰੁੱਕਿਆ ਸੀ ਪਰ ਉਸ ਹੋਟਲ 'ਚ ਕੁਝ ਗੜਬੜ ਸੀ। ਰਾਤ ਨੂੰ ਅਜੀਬੋ-ਗਰੀਬ ਆਵਾਜ਼ਾਂ ਆਉਦੀਆਂ ਸਨ ਪਰ ਮੈਂ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣੇ ਕਮਰੇ ਸੋ ਗਿਆ। ਅਚਾਨਕ ਰਾਤ ਨੂੰ ਮੇਰੀ ਅੱਖ ਖੁਲ੍ਹ ਗਈ, ਮੈਂ ਦੇਖਿਆ ਕਿ ਇਕ ਬੁੱਢੀ ਔਰਤ ਮੇਰੀ ਛਾਤੀ 'ਤੇ ਬੈਠੀ ਹੋਈ ਹੈ। ਇਹ ਦੇਖ ਕੇ ਮੈਂ ਇਕ ਦਮ ਡਰ ਗਿਆ ਅਤੇ ਮੈਂ ਕੋਲ ਵਾਲਾ ਲੈਂਪ ਜਗਾਇਆ। ਲੈਂਪ ਜਗਾਉਂਦੇ ਹੀ ਉਹ ਬੁੱਢੀ ਔਰਤ ਗਾਇਬ ਹੋ ਗਈ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਅਨੁਭਵ ਸ਼ੇਅਰ ਕੀਤੇ।

Tags: ਸਨੀ ਲਿਓਨ ਗੋਵਿੰਦਾ ਦ੍ਰਿਸ਼ਟੀ ਧਾਮੀSunny Leone Govinda drishti Dhami