FacebookTwitterg+Mail

ਹਿਮੇਸ਼ ਰੇਸ਼ਮਈਆ ਨੇ ਕੀਤੀ ਇਸ ਅਭਿਨੇਤਾ ਦੀ ਤਾਰੀਫ, ਕਿਹਾ ਉਸ ਦੀ ਸਫਲਤਾ ਪਿੱਛੇ ਵੱਡਾ ਹੱਥ

    1/3
01 December, 2016 07:07:19 AM
ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਹਿਮੇਸ਼ ਰੇਸ਼ਮਈਆ ਦਾ ਕਹਿਣਾ ਹੈ ਕਿ ਉਸ ਦੀ ਸਫਲਤਾਂ 'ਚ ਸਭ ਤੋਂ ਵੱਡਾ ਯੋਗਦਾਨ ਸਲਮਾਨ ਖ਼ਾਨ ਦਾ ਹੈ। ਸੰਗੀਤਕਾਰ ਨੇ ਕਿਹਾ ਉਹ ਹਮੇਸ਼ਾ ਇਸ ਸੁਪਰਸਟਾਰ ਨਾਲ ਕੰਮ ਕਰਦੇ ਰਹਿਣਗੇ।
ਹਿਮੇਸ਼ ਨੇ ਆਪਣੀ ਸ਼ੁਰੂਆਤ ਸਲਮਾਨ ਦੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਨਾਲ 1998 'ਚ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਸਲਮਾਨ ਖ਼ਾਨ ਦੀ 'ਤੇਰੇ ਨਾਮ', 'ਬਾਡੀਗਾਰਡ' ਅਤੇ 'ਪ੍ਰੇਮ ਰਤਨ ਧਨ ਪਾਇਓ' ਵਰਗੀਆਂ ਫਿਲਮਾਂ ਦੇ ਸੰਗੀਤਕਾਰ ਵੀ ਰਹੇ।
ਟੀ.ਸੀਰੀਜ਼ ਨਾਲ ਹਿਮੇਸ਼ ਦਾ ਹਾਲ ਹੀ 'ਚ 'ਆਪ ਕੀ ਮੌਸੀਕੀ' ਐਲਬਮ ਆਈ ਸੀ। ਇਸ ਬਾਰੇ 'ਚ ਹਿਮੇਸ਼ ਨੇ ਕਿਹਾ ਕਿ 'ਦਬੰਗ' ਸਟਾਰ ਨੇ ਇਸ ਦੇ ਟਾਈਟਲ ਗੀਤ ਨੂੰ ਬਹੁਤ ਪਸੰਦ ਕੀਤਾ ਹੈ।
'ਆਸ਼ਿਕ ਬਣਾਇਆ ਆਪ ਨੇ' ਵਰਗੇ ਸਫਲ ਗੀਤਾਂ ਦੇ 43 ਸਾਲ ਦੇ ਸੰਗੀਤਕਾਰ ਹਿਮੇਸ਼ ਨੇ ਕਿਹਾ ਕਿ ਸਲਮਾਨ ਖ਼ਾਨ ਨੇ ਉਨ੍ਹਾਂ ਦੇ 'ਬੈੱਕ ਆਫ ਟਿਊਨਜ਼' ਨੂੰ ਸਹਿਮਤੀ ਦੇ ਦਿੱਤੀ ਹੈ, ਜਿਸ ਦਾ ਉਪਯੋਗ ਅਭਿਨੇਤਾ ਸਹੀ ਸਮੇਂ ਦੇ ਆਉਣ 'ਚ ਕਰਨਗੇ।

Tags: ਹਿਮੇਸ਼ ਰੇਸ਼ਮਈਆਬਾਲੀਵੁੱਡਸੰਗੀਤਕਾਰHimesh resamaia Bollywood music