FacebookTwitterg+Mail

ਕੰਗਣਾ ਰਣਾਵਤ ਨੇ ਵਧਾਈ ਆਪਣੀ ਫੀਸ, ਬਣੀ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ

    1/6
10 December, 2016 11:41:55 AM
ਮੁੰਬਈ—ਬਾਲੀਵੁੱਡ ਦੀ ਅਭਿਨੇਤਰੀ ਕੰਗਣਾ ਰਣਾਵਤ ਨੇ ਹਾਲ ਹੀ 'ਚ ਆਪਣੀ ਫੀਸ ਵਧਾ ਕੇ 15 ਕਰੋੜ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੋ ਨਿਰਮਾਤਾਵਾਂ ਤੋਂ ਇਹ ਰਕਮ ਫੀਸ ਦੇ ਰੂਪ 'ਚ ਮੰਗੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਨਿਰਮਾਤਾਵਾਂ ਨੇ ਵੀ ਉਸ ਦੀ ਗੱਲ ਮੰਨੀ ਲਈ ਹੈ।
ਸੂਤਰਾਂ ਮੁਤਾਬਕ ਕੰਗਣਾ ਦੀ ਪਿਛਲੀ ਫਿਲਮ ਲਈ 3 ਕਰੋੜ ਰੁਪਏ ਪ੍ਰਤੀ ਹੀ ਮਿਲਿਆ ਹੈ। ਇਸ ਤਰ੍ਹਾਂ ਜੇਕਰ ਉਸ ਨੂੰ 15 ਕਰੋੜ ਰੁਪਏ ਮਿਲ ਜਾਂਦੇ ਹਨ ਤਾਂ ਉਸ ਦੀ ਫੀਸ 'ਚ ਸਿੱਧਾ ਪੰਜ ਗੁਣਾ ਦਾ ਵਾਧਾ ਹੋਵੇਗਾ। ਜੇਕਰ ਕੰਗਣਾ ਸਚਮੁਚ 15 ਕਰੋੜ ਰੁਪਏ ਇਕ ਫਿਲਮ ਲਈ ਲੈ ਰਹੀ ਹੈ ਤਾਂ ਉਹ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਅਜੇ ਇਸ ਲਿਸਟ 'ਚ ਦੀਪਿਕਾ ਪਾਦੂਕੋਣ ਦਾ ਨਾਂ ਟਾਪ 'ਤੇ ਸੀ। ਖ਼ਬਰਾਂ ਮੁਤਾਬਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ ਲਈ ਉਨ੍ਹਾਂ ਨੂੰ 13 ਕਰੋੜ ਰੁਪਏ ਦਿੱਤੇ ਜਾ ਰਹੇ ਸਨ।

Tags: ਕੰਗਣਾ ਰਣਾਵਤਦੀਪਿਕਾ ਪਾਦੂਕੋਣ ਮਹਿੰਗੀ ਅਦਾਕਾਰਾKagana Ranavat Deepika Padukone expensive actress