FacebookTwitterg+Mail

ਕੰਗਣਾ ਨੇ ਕੀਤੇ ਹੈਰਾਨ ਕਰਨ ਵਾਲੇ ਕੁਝ ਅਜਿਹੇ ਖੁਲਾਸਾ, ਪੱਥਰਾ ਪਿੱਛੇ ਬਦਲਣੇ ਪੈਂਦੇ ਸੀ ਕੱਪੜੇ!

    1/6
25 October, 2016 04:18:30 PM
ਮੁੰਬਈ—ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਉਣ ਲਈ ਹਰ ਕਿਸੇ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਅਭਿਨੇਤਰੀਆਂ ਨੂੰ, ਬਾਲੀਵੁੱਡ ਦੀ 'ਕਵੀਨ' ਕੰਗਣਾ ਰਾਣੋਤ ਨੇ ਕੁਝ ਇਸ ਤਰ੍ਹਾਂ ਦੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਪਤਾ ਲੱਗਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਅਜਿਹਾ ਕੀ ਮਜ਼ਬੂਰੀ ਹੈ।
ਨੇਹਾ ਧੂਪੀਆ ਦੇ ਸ਼ੋਅ 'ਨੋ ਫਿਲਟਰ' 'ਚ ਨੇਹਾ ਕੰਗਣਾ ਨੇ ਆਪਣੇ ਅਜਿਹੇ ਕੁਝ ਨਿੱਜੀ ਰਾਜ ਦਾ ਖੁਲਾਸਾ ਕੀਤਾ ਹੈ। ਫਿਲਮ 'ਰੰਗੂਨ' ਦੀ ਸ਼ੂਟਿੰਗ ਦੌਰਾਨ ਉਸ ਨੂੰ ਪੱਥਰ ਦੇ ਪਿੱਛੇ ਕੱਪੜੇ ਬਦਲਣੇ ਪੈਂਦੇ ਸੀ, ਸਿਰਫ ਇਹ ਹੀ ਨਹੀਂ ਸੀ ਬਾਥਰੂਮ ਵੀ ਕਰਨ ਸਮੇ ਵੀ ਉਸ ਨੂੰ ਪੱਥਰਾਂ ਦਾ ਸਹਾਰਾ ਲੈਣਾ ਪੈਂਦਾ ਸੀ।
ਨੈਸ਼ਨਲ ਐਵਾਰਡ ਵਿਨਿੰਗ ਅਦਾਕਾਰਾ ਕੰਗਣਾ ਨੇ ਦੱਸਿਆ, 'ਵਿਸ਼ਾਲ ਭਾਰਤਵਾਜ' ਦੀ ਪੀਰੀਅਡ ਡ੍ਰਾਮਾ ਫਿਲਮ 'ਰੰਗੂਨ' ਦੀ ਸ਼ੂਟਿੰਗ ਲਈ ਸਾਨੂੰ ਸਾਰਿਆਂ ਨੂੰ ਅਰੁਣਾਚਲ ਪ੍ਰਦੇਸ਼ ਦੀ ਦੂਰ-ਦੂਰ ਦੀ ਘਾਟੀਆਂ 'ਚ ਵੀ ਲਜਾਇਆ ਗਿਆ। ਇੱਥੇ ਨਾ ਤਾਂ ਕੋਈ ਪਿੰਡ ਸੀ ਅਤੇ ਨਾ ਹੀ ਕੋਈ ਟਾਇਲਟ ਮੇਰੇ ਅਤੇ ਸ਼ਾਹਿਦ ਕਪੂਰ ਸਮੇਤ ਫਿਲਮ ਦੇ ਸਾਰੀ ਟੀਮ ਦੇ ਮੈਂਬਰਜ਼ ਨੂੰ ਬਾਥਰੂਮ ਕਰਨ ਲਈ ਪਹਾੜੀਆਂ ਦੇ ਪਿੱਛੇ ਜਾਣਾ ਪੈਂਦਾ ਸੀ।
ਕੰਗਣਾ ਨੇ ਦੱਸਿਆ, ''ਸ਼ੁਰੂਆਤ 'ਚ ਇਹ ਕਾਫੀ ਡਰਾਉਣਾ ਸੀ ਪਰ ਇਹ ਹੀ ਹੁੰਦਾ ਹੈ, ਜਦੋ ਤੁਹਾਨੂੰ ਅਜਿਹਾ ਫੈਸਲਾ ਲੈਣਾ ਪੈਂਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਸਟਾਰ ਹੋ ਜਾਂ ਫਿਰ ਆਮ ਆਦਮੀ। ਤੁਹਾਨੂੰ ਇਹ ਸਭ ਮੰਨਣਾ ਪੈਂਦਾ ਹੈ।''
ਕੰਗਣਾ ਨੇ ਇਹ ਵੀ ਦੱਸਿਆ ਕਿ ਯੂਰਪ 'ਚ ਫਿਲਮ 'ਕਵੀਨ' ਦੀ ਸ਼ੂਟਿੰਗ ਦੌਰਾਨ ਵੀ ਕੱਪੜੇ ਉਨ੍ਹਾਂ ਨੂੰ ਕੈਫੇ 'ਚ ਬਦਲਣੇ ਪੈਂਦੇ ਸੀ।

Tags: ਕੰਗਣਾ ਰਾਣੋਤ ਰੰਗੂਨਬਾਲੀਵੁੱਡKagana ranota Rangoon Bollywood