FacebookTwitterg+Mail

ਕੁਝ ਇਸ ਅੰਦਾਜ਼ 'ਚ ਬੇਟੇ ਨਾਲ ਡਾਂਸ ਕਰਦੀ ਨਜ਼ਰ ਆਈ ਸੰਜੇ ਦੱਤ ਦੀ ਪਤਨੀ (ਵੀਡੀਓ)

manyata dutt
23 July, 2017 12:38:56 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਬੀਤੇ ਦਿਨ 22 ਜੁਲਾਈ ਨੂੰ 38 ਸਾਲਾਂ ਦੀ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਨਾਲ ਜ਼ਸਨ ਮਨਾਇਆ ਸੀ। ਮਾਨਯਤਾ ਆਪਣੇ ਜਨਮਦਿਨ 'ਤੇ ਬੇਟੇ ਨਾਲ ਬਹੁਤ ਹੀ ਕਿਊਟ ਡਾਂਸ ਕਰਦੀ ਨਜ਼ਰ ਆਈ ਸੀ। ਇਹ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਮਾਨਯਤਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਗਿਆ ਸੀ। ਇਸ ਮੌਕੇ ਪਰਿਵਾਰ ਨਾਲ ਮਾਨਯਤਾ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਸੀ। 

 

A post shared by Maanayata Dutt (@maanayata) on


ਆਪਣੇ ਬੇਟੇ ਤੋਂ ਇਲਾਵਾ ਮਾਨਯਤਾ ਆਪਣੇ ਪਤੀ ਸੰਜੇ ਦੱਤ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਮਾਨਯਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਮਾਨਯਤਾ ਪਿੱਛਲੇ ਦਿਨੀਂ ਯੁਰਪ 'ਚ ਹਾਲੀਡੇਅ ਟ੍ਰਿਪ 'ਤੇ ਸੀ ਅਤੇ ਇਸ ਦੌਰਾਨ ਉਹ ਬਿਕਨੀ ਤਸਵੀਰਾਂ 'ਚ ਮਾਨਯਤਾ ਕਾਫੀ ਚਰਚਾ 'ਚ ਰਹੀ ਸੀ।  


Tags: Manyata Dutt Sanjay Dutt Bollywood actor dance Video Viral ਸੰਜੇ ਦੱਤ ਮਾਨਯਤਾ ਦੱਤ