FacebookTwitterg+Mail

ਨਵਾਜੂਦੀਨ ਸਿੱਦੀਕੀ ਦੇ ਡੀ. ਐੱਨ. ਏ. 'ਚ ਹੈ ਹਰੇਕ ਧਰਮ

nawazuddin siddiqui
25 April, 2017 09:56:22 AM
ਨਵੀਂ ਦਿੱਲੀ— ਅਦਾਕਾਰ ਨਵਾਜੂਦੀਨ ਸਿਦੀਕੀ ਇਨ੍ਹੀਂ ਦਿਨੀਂ ਨਿਰਦੇਸ਼ਕਾ ਨੰਦਿਤਾ ਦਾਸ ਦੀ ਫਿਲਮ 'ਮੰਟੋ' ਦੀ ਸ਼ੂਟਿੰਗ ਵਿਚ ਜੁਟੇ ਹੋਏ ਹਨ। ਸਖਤ ਮਿਹਨਤ, ਆਪਣੀ ਦਮਦਾਰ ਅਤੇ ਜ਼ਬਰਦਸਤ ਅਦਾਕਾਰੀ ਦੇ ਦਮ 'ਤੇ ਨਵਾਜ ਨੇ ਬਾਲੀਵੁੱਡ ਵਿਚ ਆਪਣੀ ਇਕ ਖਾਸ ਥਾਂ ਬਣਾਈ ਹੈ। ਸੋਮਵਾਰ ਦੀ ਸਵੇਰ ਇਕ ਵੀਡੀਓ ਸੰਦੇਸ਼ ਰਾਹੀਂ ਨਵਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਆਪਣਾ ਡੀ. ਐੱਨ. ਏ. ਟੈਸਟ ਕਰਵਾਇਆ ਸੀ, ਜਿਸਦੀ ਰਿਪੋਰਟ ਵਿਚ ਪਤਾ ਚੱਲਿਆ ਕਿ ਉਹ ਕਈ ਧਰਮਾਂ ਤੋਂ ਮਿਲ ਕੇ ਬਣੇ ਹਨ ਪਰ ਉਹ 100 ਫੀਸਦੀ ਆਰਟਿਸਟ ਹਨ। ਦਰਅਸਲ ਨਵਾਜ ਬਿਨਾਂ ਕੁਝ ਬੋਲੇ ਇਸ ਵੀਡੀਓ ਰਾਹੀਂ ਧਰਮ ਦਾ ਪਾਠ ਪੜ੍ਹਾ ਰਹੇ ਹਨ।
ਨਵਾਜ ਇਸ ਵੀਡੀਓ ਵਿਚ ਵੱਖ-ਵੱਖ ਤਖਤੀਆਂ ਰਾਹੀਂ ਆਪਣੇ ਵਿਚਾਰ ਦੱਸ ਰਹੇ ਹਨ। ਸਭ ਤੋਂ ਪਹਿਲੀ ਤਖਤੀ ਵਿਚ ਉਹ ਆਪਣਾ ਨਾਂ ਦੱਸਦੇ ਹਨ। ਉਨ੍ਹਾਂ ਦੂਜੀ ਤਖਤੀ 'ਤੇ ਲਿਖਿਆ ਕਿ ਉਨ੍ਹਾਂ ਨੇ ਆਪਣਾ ਡੀ. ਐੱਨ. ਏ. ਟੈਸਟ ਕਰਵਾਇਆ, ਜਿਸਦੀ ਰਿਪੋਰਟ ਵਿਚ ਉਨ੍ਹਾਂ ਬਾਰੇ ਕਈ ਚੀਜ਼ਾਂ ਪਤਾ ਲੱਗੀਆਂ ਹਨ। ਅਗਲੀਆਂ ਕੁਝ ਤਖਤੀਆਂ ਵਿਚ ਰਿਪੋਰਟ ਹੈ, ਜਿਸ ਵਿਚ ਲਿਖਿਆ ਕਿ ਉਹ 16.66 ਫੀਸਦੀ ਹਿੰਦੂ, 16.66 ਫੀਸਦੀ ਮੁਸਲਿਮ, 16.66 ਫੀਸਦੀ ਸਿੱਖ, 16.66 ਫੀਸਦੀ ਕ੍ਰਿਸਚੀਅਨ, 16.66 ਫੀਸਦੀ ਬੋਧੀ ਅਤੇ 16.66 ਫੀਸਦੀ ਦੁਨੀਆ ਦੇ ਬਾਕੀ ਧਰਮਾਂ ਦੇ ਹਨ ਪਰ ਜਦੋਂ ਉਨ੍ਹਾਂ ਨੇ ਆਪਣੀ ਆਤਮਾ ਨੂੰ ਖੋਜਿਆ ਤਾਂ ਪਾਇਆ ਕਿ ਉਹ 100 ਫੀਸਦੀ ਇਕ ਆਰਟਿਸਟ ਹਨ। ਉਂਝ ਨਵਾਜ ਦੀ ਇਹ ਵੀਡੀਓ ਧਰਮ ਦੇ ਨਾਂ 'ਤੇ ਅਤੇ ਆਪਸੀ ਬਹਿਸ 'ਤੇ ਇਕ ਜਵਾਬ ਹੈ।

Tags: Nawazuddin SiddiquiMantoshootingਨਵਾਜੂਦੀਨ ਸਿੱਦੀਕੀਮੰਟੋਸ਼ੂਟਿੰਗ