FacebookTwitterg+Mail

ਬਾਲੀਵੁੱਡ ਦੀ ਇਸ ਮਹਾਨ ਸਖਸ਼ੀਅਤ ਤੋਂ ਕਾਫੀ ਪ੍ਰਭਾਵਿਤ ਹਨ ਅਨਿਲ ਕਪੂਰ

raj kapoor is the greatest influence in my life anil kapoor
23 July, 2017 09:19:25 AM

ਮੁੰਬਈ— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੇ ਕਰੀਅਰ ਵਿਚ ਸਭ ਤੋਂ ਵੱਧ ਰਾਜ ਕਪੂਰ ਤੋਂ ਪ੍ਰਭਾਵਿਤ ਹਨ। ਅਨਿਲ ਕਪੂਰ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਆਪਣੇ ਜੀਵਨ ਵਿਚ ਸਭ ਤੋਂ ਵੱਧ ਕਿਸ ਤੋਂ ਪ੍ਰਭਾਵਿਤ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਚਰਚਾ ਤੋਂ ਮੈਂ ਰਾਜ ਕਪੂਰ ਦਾ ਨਾਂ ਲਵਾਂਗਾ। ਉਹ ਮਹਾਨ ਸ਼ੋਅਮੈਨ, ਬਿਹਤਰੀਨ ਐਂਟਰਟੇਨਰ ਤੇ ਮਹਾਨ ਨਿਰਦੇਸ਼ਕ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਵੀ ਬਹੁਤ ਮਨੋਰੰਜਕ ਹੁੰਦੀਆਂ ਸਨ।

Punjabi Bollywood Tadka

ਰਾਜ ਕਪੂਰ ਦੀਆਂ ਫਿਲਮਾਂ ਦੀ ਅਹਿਮੀਅਤ ਇੰਨੀ ਜ਼ਿਆਦਾ ਹੈ ਕਿ ਅੱਜ ਦੇ ਸਮੇਂ ਵਿਚ ਵੀ ਉਨ੍ਹਾਂ ਦੀਆਂ ਫਿਲਮਾਂ ਪ੍ਰਸੰਗਿਕ ਹਨ, ਭਾਵੇਂ ਉਹ 'ਸ਼੍ਰੀ 420' ਹੋਵੇ, 'ਆਵਾਰਾ' ਹੋਵੇ ਜਾਂ 'ਮੇਰਾ ਨਾਮ ਜੋਕਰ'। ਹੀਰੋਇਨਾਂ ਨੂੰ ਉਨ੍ਹਾਂ ਤੋਂ ਬਿਹਤਰ ਫਿਲਮਾਂ ਵਿਚ ਕਿਸੇ ਨੇ ਪੇਸ਼ ਨਹੀਂ ਕੀਤਾ ਸੀ। ਉਨ੍ਹਾਂ ਦੀਆਂ ਫਿਲਮਾਂ ਹਮੇਸ਼ਾ ਵੱਖਰੀਆਂ ਹੀ ਹੁੰਦੀਆਂ ਸਨ।

Punjabi Bollywood Tadka

ਉਹ ਇਕ ਅਜਿਹੇ ਕਲਾਕਾਰ ਸਨ, ਜੋ ਅਭਿਨੇਤਰੀਆਂ ਨੂੰ ਪਰਦੇ 'ਤੇ ਖੂਬਸੂਰਤੀ ਨਾਲ ਉਤਾਰਨਾ ਜਾਣਦੇ ਸਨ। ਇਸ ਲਈ ਇਸ ਪੂਰੀ ਇੰਡਸਟਰੀ ਵਿਚੋਂ ਉਨ੍ਹਾਂ ਦਾ ਮੇਰੇ ਜੀਵਨ 'ਤੇ ਸਭ ਤੋਂ ਵੱਧ ਪ੍ਰਭਾਵ ਹੈ।


Tags: Bollywood CelebrityAnil KapoorRaj KapoorGreatest InfluenceMubarakanArjun Kapoor ਅਨਿਲ ਕਪੂਰਰਾਜ ਕਪੂਰਸ਼੍ਰੀ 420ਆਵਾਰਾ