FacebookTwitterg+Mail

ਸਾਡੀ ਟੀਮ ਪੰਜ ਸਾਲਾਂ ਤੋਂ ਜਾਣਦੀ ਹੈ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ : ਰਾਣਾ ਦੱਗੂਪਤੀ

    1/2
29 September, 2016 02:34:42 PM
ਮੁੰਬਈ— ਇੰਡਸਟਰੀ ਤੋਂ ਲੈ ਕੇ ਆਮ ਲੋਕਾਂ ਨੂੰ ਪਿਛਲੇ 14 ਸਾਲਾਂ ਤੋਂ ਇਹੀ ਸਵਾਲ ਪਰੇਸ਼ਾਨ ਕਰ ਰਿਹਾ ਹੈ ਕਿ 'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ?' ਸ਼ਾਇਦ ਇਸ ਦੇ ਜਵਾਬ ਲਈ ਦਰਸ਼ਕਾਂ ਨੂੰ ਸੱਤ ਮਹੀਨੇ ਹੋਰ ਉਡੀਕ ਕਰਨੀ ਪਵੇਗੀ ਪਰ ਬਾਹੂਬਲੀ ਦੇ ਕਰੂ ਮੈਂਬਰਸ ਨੂੰ ਇਸ ਦਾ ਜਵਾਬ ਪੰਜ ਸਾਲ ਤੋਂ ਪਤਾ ਹੈ। ਇਕ ਇੰਟਰਵਿਊ 'ਚ ਰਾਣਾ ਦੱਗੂਬਤੀ ਨੇ ਕਿਹਾ, 'ਸਾਡੀ ਫਿਲਮ ਨਾਲ ਜੁੜਿਆ ਹਰ ਮੈਂਬਰ ਜਾਣਦਾ ਹੈ ਕਿ ਬਾਹੂਬਲੀ ਨੇ ਕਟੱਪਾ ਨੂੰ ਕਿਉਂ ਮਾਰਿਆ ਸੀ। ਇਹ ਉਨ੍ਹਾਂ ਲਈ ਆਮ ਗੱਲ ਹੈ। ਸਾਰੇ ਲੋਕ ਬਾਹੂਬਲੀ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਸਲ 'ਚ ਪੰਜ ਸਾਲ ਪਹਿਲਾਂ ਹੀ ਦੋਹਾਂ ਭਾਗਾਂ ਦੀ ਕਹਾਣੀ ਪੂਰੀ ਟੀਮ ਨੂੰ ਸੁਣਾਈ ਗਈ ਸੀ। ਸਭ ਕੁਝ ਪਹਿਲਾਂ ਤੋਂ ਹੀ ਸੋਚ ਕੇ ਰੱਖਿਆ ਗਿਆ ਸੀ ਤਾਂ ਕਿ ਟੀਮ ਇਸ ਸਵਾਲ ਤੋਂ ਕਨਫਿਊਜ਼ ਨਾ ਹੋਣ।' ਇਸ ਫਿਲਮ ਦੇ ਦੂਜੇ ਭਾਗ ਬਾਰੇ ਦੱਗੂਬਤੀ ਕਹਿੰਦੇ ਹਨ, 'ਇਸ 'ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨੂੰ ਮੈਂ ਸਮਝਾ ਸਕਾਂ। ਇਸ ਨੂੰ ਪੂਰੀ ਤਰ੍ਹਾਂ ਵਿਜ਼ੂਅਲੀ ਟ੍ਰੀਟ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਦੇਖ ਕੇ ਸਮਝ ਜਾਓਗੇ।'
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਿਰਦੇਸ਼ਕ ਰਾਜਮੋਲੀ ਨੇ ਚਾਰ ਕਲਾਈਮੈਕਸ ਸ਼ੂਟ ਕੀਤੇ ਹਨ, ਤਾਂ ਕਿ ਲੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਅਸਲੀ ਕਲਾਈਮੈਕਸ ਦਾ ਪਤਾ ਨਾ ਚਲ ਸਕੇ। ਇਸ ਕਲਾਈਮੈਕਸ 'ਚ ਹੀ ਇਹ ਜਵਾਬ ਹੈ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। ਚਾਰ ਕਲਾਈਮੈਕਸ ਬਣਾਉਣ ਦਾ ਇਹ ਵੀ ਕਾਰਨ ਦੱਸਿਆ ਗਿਆ ਕਿ ਕਰੂ ਮੈਂਬਰਜ਼ ਇਸ ਦਾ ਸਹੀ ਕਲਾਈਮੈਕਸ ਨਾ ਜਾਣ ਪਾਉਣ।

Tags: ਰਾਣਾ ਦੱਗੂਪਤੀਬਾਹੂਬਲੀਖੁਲਾਸਾrana daggubatirevealedbaahubali