FacebookTwitterg+Mail

ਇਸ ਅਦਾਕਾਰਾ ਦੀ ਜ਼ਿੰਦਗੀ ਰਹੀ ਮੁਸ਼ਕਿਲਾਂ ਨਾਲ ਭਰੀ, ਪਤੀ 'ਤੇ ਚਾਕੂ ਮਾਰਨ ਦਾ ਲਗਾ ਚੁੱਕੀ ਹੈ ਦੋਸ਼

    1/12
10 December, 2016 10:42:56 AM
ਮੁੰਬਈ— ਆਪਣੇ ਦੌਰ ਦੀ ਖੂਬਸੂਰਤ ਬਾਲੀਵੁੱਡ ਅਦਾਕਾਰਾ ਰਤੀ ਅਗਨੀਹੋਤਰੀ ਅੱਜ 56 ਸਾਲਾਂ ਦੀ ਹੋ ਗਈ ਹੈ। ਰਤੀ ਦਾ ਜਨਮ 10 ਦਸੰਬਰ, 1960 ਨੂੰ ਬਰੇਲੀ 'ਚ ਹੋਇਆ ਅਤੇ ਉਨ੍ਹਾਂ ਦਾ ਬਚਪਨ ਚੇਨਈ 'ਚ ਬਿਤਿਆ। ਇਸ ਅਦਾਕਾਰਾ ਨੇ 10 ਸਾਲ ਦੀ ਉਮਰ 'ਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਰਤੀ ਨੂੰ ਅਦਾਕਾਰਾ ਬਣਾਉਣ ਦਾ ਸਿਹਰਾ ਤਾਮਿਲ ਡਾਇਰੈਕਟਰ ਭਾਰਤੀ ਰਾਜਾ ਨੂੰ ਜਾਂਦਾ ਹੈ, ਜਿਨ੍ਹਾਂ ਨੇ 16 ਸਾਲ ਦੀ ਉਮਰ 'ਚ ਰਤੀ ਨੂੰ ਫਿਲਮ 'ਪੁਦੀਆ ਵਰਪੁਕਲ' 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ।
ਅਦਾਕਾਰਾ ਰਤੀ ਅਗਨੀਹੋਤਰੀ ਨੇ ਫਰਵਰੀ, 1985 ਨੂੰ ਬਿਜ਼ਨੈੱਸਮੈਨ ਅਨਿਲ ਵਿਰਵਾਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀ ਜ਼ਿੰਦਗੀ 'ਚ ਫਿਲਮਾਂ ਦੀ ਤਰ੍ਹਾਂ ਦੀ ਤਰ੍ਹਾਂ ਕਾਫੀ ਉਲਝਣਾ ਨਾਲ ਭਰੀ ਰਹੀ। ਰਤੀ ਅਤੇ ਉਨ੍ਹਾਂ ਦੇ ਪਤੀ 'ਚ ਕੁਝ ਨਰਾਜ਼ਗੀ ਚਲਦੀ ਰਹੀ। ਖ਼ਬਰਾਂ ਮੁਤਾਬਕ ਰਤੀ ਨੇ ਆਪਣੇ ਪਤੀ ਅਨਿਲ ਵੀਰਾਵਨੀ ਦੇ ਖਿਲਾਫ 2015 'ਚ ਚਾਕੂ ਨਾਲ ਮਾਰਨ ਅਤੇ ਥਮਕਾਉਣ ਦਾ ਵੀ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾ ਵੀ ਰਤੀ ਅਗਨੀਹੋਤਰੀ ਆਪਣੇ ਪਤੀ ਦੇ ਖਿਲਾਫ ਪੀੜਿਤ ਕਰਨ, ਮਾਰਕੁੱਟ ਅਤੇ ਜਾਨ ਤੋਂ ਮਾਰਨ ਦਾ ਧਮਕੀ ਦੀ ਸ਼ਕਾਇਤ ਦਰਜ਼ ਕਰਵਾ ਚੁੱਕੀ ਹੈ। ਹਾਲਾਂਕਿ ਵਿਆਹ ਦੇ ਕਰੀਬ 29 ਸਾਲ ਬਾਅਦ 2015 'ਚ ਦੋਵੇ ਵੱਖ ਹੋ ਚੁੱਕੇ ਹਨ। ਉਨ੍ਹਾਂ ਦੇ ਬੇਟਾ ਤਨੁਜ ਵਿਰਵਾਨੀ ਹੈ।
ਦੱਖਣੀ ਭਾਰਤੀ ਦੀਆਂ ਕਈ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਰਤੀ ਨੇ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਸ਼ੁਰੂ ਕੀਤਾ। ਉਨ੍ਹਾਂ ਨੇ ਫਿਲਮ 'ਏਕ ਦੂਜੇ ਕੇ ਲੀਏ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਹ ਫਿਲਮ ਸੁਪਰਹਿੱਟ ਸਾਬਿਤ ਹੋਈ। ਉਨ੍ਹਾਂ ਨੇ 'ਫਰਜ਼ ਅਤੇ ਕਾਨੂੰਨ', 'ਕੁਲੀ, 'ਤਵਾਇਫ', 'ਹਕੂਮਤ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।
ਰਤੀ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ, ਕੰਨੜ੍ਹ, ਬੰਗਾਲੀ ਭੋਜਪੁਰੀ ਅਤੇ ਇੰਗਲੀਸ਼ ਫਿਲਮਾਂ 'ਚ ਵੀ ਕੰਮ ਕੀਤਾ। ਉਨ੍ਹਾਂ ਦੀਆਂ ਮੁੱਖ ਫਿਲਮਾਂ 'ਚ 'ਸਵਾਮੀਦਾਦਾ', 'ਆਯਸ਼ਾ', 'ਮਜ਼ਦੂਰ', 'ਮੁਝੇ ਇਨਸਾਫ ਚਾਹੀਏ', 'ਕੁਲੀ', 'ਬਾਕਸਰ', 'ਮੇਰਾ ਫੈਸਲਾ', 'ਜਾਨ ਜਾਨੀ ਜਨਾਦਨ', 'ਕਰਿਸ਼ਮਾ ਕੁਦਰਤ ਕਾ', 'ਤਫਾਇਫ', 'ਕਾਂਟੇ', 'ਸਿੰਘ ਇਜ਼ ਬਲਿੰਗ' ਇਸ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਸ਼ਾਮਲ ਹਨ।

Tags: ਰਤੀ ਅਗਨੀਹੋਤਰੀਤਨੁਜ ਵਿਰਵਾਨੀਜਨਮਦਿਨRatti Agnihotri tanuj viravani birthday