FacebookTwitterg+Mail

ਸ਼ਾਹਰੁਖ-ਗੌਰੀ ਦੀ 25ਵੀਂ ਵਰੇਗੰਡ 'ਤੇ ਜਾਣੋ ਉਨ੍ਹਾਂ ਬਾਰੇ ਕੁਝ ਅਣਸੁਣੀਆਂ ਗੱਲਾਂ!

    1/3
26 October, 2016 09:56:22 AM
ਮੁੰਬਈ— ਅੱਜ ਸ਼ਾਹੁਰਖ ਅਤੇ ਗੌਰੀ ਦਾ ਸਪੈਸ਼ਲ ਦਿਨ ਹੈ। ਅੱਜ ਉਸ ਦੀ 25ਵੀਂ ਵੇਡਿੰਗ ਵਰੇਗੰਡ ਹੈ। ਸ਼ਾਹਰੁਖ ਖ਼ਾਨ ਹੁਣ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਸਪੇਨ ਗਏ ਹਨ। ਇਸ ਦਿਨ ਨੂੰ ਖਾਸ ਬਣਾਉਣ ਲਈ ਗੌਰੀ ਅੱਜ ਸ਼ਾਹਰੁਖ ਨੂੰ ਉਸ ਦੀ ਫਿਲਮ 'ਦ ਰਿੰਗ' ਦੇ ਸੈੱਟ 'ਤੇ ਮਿਲਣ ਜਾਵੇਗੀ। ਇਸ ਸਪੈਸ਼ਲ ਦਿਨ 'ਤੇ ਇਸ ਖੂਬਸੂਰਤ ਜੋੜੀ ਦਾ 3 ਬੇਟਾ ਅਬਰਾਹਿਮ ਵੀ ਸੈੱਟ 'ਤੇ ਨਾਲ ਹੀ ਹੁੰਦਾ ਹੈ। ਇਹ ਹੀ ਨਹੀਂ ਸ਼ਾਹਰੁਖ ਦਾ ਪਰਿਵਾਰ ਉਨ੍ਹਾਂ ਨਾਲ ਯੂਰਪ ਦੇ ਸ਼ਾਟਸ 'ਤੇ ਸਾਰੇ ਜਗ੍ਹਾ ਉਨ੍ਹਾਂ ਨਾਲ ਘੁੰਮ ਰਹੀ ਹੈ।
ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਅੱਜ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਕ ਪਾਰਟੀ ਯੋਜਨਾ ਦੀ ਤਿਆਰੀ ਚੱਲ ਰਹੀ ਹੈ। ਸੈੱਟ 'ਤੇ ਹੀ ਕੇਕ ਅਤੇ ਲਾਈਵ ਮਿਊਜ਼ਿਕ ਨਾਲ ਸ਼ਾਹੁਰਖ ਅਤੇ ਗੌਰੀ ਨੂੰ ਸਰਪਰਾਈਜ਼ ਦੇਣ ਦੀ ਤਿਆਰੀ ਹੈ।
ਮੁੰਬਈ ਵਾਪਸ ਆਉਣ ਤੋਂ ਬਾਅਦ ਜੋੜੀ ਨੇ ਡਬਲ ਪਾਰਟੀ ਦੀ ਯੋਜਨਾ ਪਹਿਲਾ ਤੋਂ ਬਣਾਈ ਹੋਈ ਹੈ। ਵਿਆਹ ਦੀ ਸਿਲਵਰ ਜੁਬਲੀ ਨਾਲ-ਨਾਲ ਦੀਵਾਲੀ ਪਾਰਟੀ ਦਾ ਸੱਦਾ ਵੀ ਮਹਿਮਾਨਾਂ ਨੂੰ ਦਿੱਤਾ ਗਿਆ ਹੈ।

Tags: ਸ਼ਾਹਰੁਖਗੌਰੀਇਮਤਿਆਜ਼ ਅਲੀShah Rukh Gauri Imtiaz Ali