FacebookTwitterg+Mail

ਸਿਰਫ ਕਰਨ ਮੈਨੂੰ ਚੰਗੀ ਤਰ੍ਹਾਂ ਸਮਝਦੈ : ਸ਼ਾਹਰੁਖ

    1/3
18 January, 2017 09:46:37 AM
ਮੁੰਬਈ—ਸੁਪਰਸਟਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਪਰਿਵਾਰ ਤੋਂ ਇਲਾਵਾ ਸਿਰਫ ਫਿਲਮ ਨਿਰਮਾਤਾ ਅਤੇ ਦੋਸਤ ਕਰਨ ਜੌਹਰ ਉਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਫਿਲਮ ਇੰਡਸਟਰੀ ਵਿਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਕਰਨ ਦੇ ਕਰੀਬੀ ਰਹੇ 51 ਸਾਲਾ ਅਦਾਕਾਰ ਨੇ 'ਏ ਦਿਲ ਹੈ ਮੁਸ਼ਕਲ' ਫਿਲਮ ਦੇ ਨਿਰਦੇਸ਼ਕ ਕਰਨ ਨੂੰ 'ਅਦਭੁੱਤ ਹੁਨਰ ਵਾਲਾ ਸੰਵੇਦਨਸ਼ੀਲ ਵਿਅਕਤੀ' ਦੱਸਿਆ। ਸ਼ਾਹਰੁਖ ਨੇ ਕਰਨ ਦੀ ਆਤਮਕਥਾ 'ਐਨ ਅਨਸੂਟੇਬਲ ਬੁਆਏ' ਦੀ ਕੱਲ ਸ਼ਾਮ ਇਥੇ ਹੋਈ ਘੁੰਡ-ਚੁਕਾਈ ਮੌਕੇ ਦਿਲ ਨੂੰ ਛੂਹ ਲੈਣ ਵਾਲੇ ਸੰਬੋਧਨ ਵਿਚ ਕਿਹਾ ਕਿ ਕਿਤਾਬ ਦਾ ਨਾਂ ਕੁਝ ਹੋਰ ਹੋ ਸਕਦਾ ਹੈ-ਜਿਵੇਂ 'ਦਿ ਗੁਡ ਬੁਆਏ','ਦਿ ਇੰਟੈਲੀਜੈਂਟ ਬੁਆਏ' ਜਾਂ 'ਦਿ ਬਿਊਟੀਫੁਲ ਬੁਆਏ'। ਬਾਲੀਵੁੱਡ ਵਿਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਕਾਫੀ ਸੰਵੇਦਨਸ਼ੀਲ ਵਿਅਕਤੀ ਹੈ ਜੋ ਕਿਤਾਬ ਦਾ ਨਾਂ ਹੋ ਸਕਦਾ ਹੈ। ਮੈਂ ਆਪਣੀਆਂ ਭਾਵਨਾਵਾਂ ਬਿਆਨ ਨਹੀਂ ਕਰ ਸਕਦਾ।

Tags: ਸ਼ਾਹਰੁਖ ਖਾਨਕਰਨ ਜੌਹਰਏ ਦਿਲ ਹੈ ਮੁਸ਼ਕਲShah Rukh KhanKaran JoharAe dil hai mushkil