FacebookTwitterg+Mail

ਹਮੇਸ਼ਾ ਅਭਿਨੇਤਰੀ ਦੇ ਰੂਪ 'ਚ ਪਛਾਣੀ ਜਾਣਾ ਪਸੰਦ ਕਰਾਂਗੀ : ਸ਼ਿਲਪਾ ਸ਼ੈੱਟੀ

shilpa shetty
10 December, 2016 05:15:38 PM
ਮੁੰਬਈ— ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਕਹਿਣਾ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਲਈ ਅਭਿਨੇਤਰੀ ਬਣੀ ਰਹਿਣਾ ਚਾਹੁੰਦੀ ਹੈ ਨਾ ਕਿ ਕੋਈ ਵੱਡੀ ਬਿਜ਼ਨੈੱਸ ਵੂਮੈਨ। ਸ਼ਿਲਪਾ ਨੇ ਸ਼ੁੱਕਰਵਾਰ ਨੂੰ ਇਥੇ ਇਕ ਗਹਿਣਿਆਂ ਦੇ ਬਰੈਂਡ ਦੇ ਉਦਘਾਟਨ ਮੌਕੇ ਇਹ ਪੁੱਛੇ ਜਾਣ 'ਤੇ ਕਿ ਹੁਣ ਉਹ ਇਕ ਬਿਜ਼ਨੈੱਸ ਵੂਮੈਨ ਬਣ ਗਈ ਹੈ ਤਾਂ ਸ਼ਿਲਪਾ ਨੇ ਕਿਹਾ, 'ਮੈਂ ਕੋਈ ਬਿਜ਼ਨੈੱਸ ਵੂਮੈਨ ਨਹੀਂ ਬਣੀ ਹਾਂ। ਮੈਂ ਆਪਣੇ ਜੀਵਨ 'ਚ ਅਲੱਗ-ਅਲੱਗ ਚੀਜ਼ਾਂ ਕਰਨਾਂ ਪਸੰਦ ਕਰਦੀ ਹਾਂ। ਕੁਝ ਉਸ 'ਚ ਸਫਲ ਹੁੰਦੀਆਂ ਹਨ ਤੇ ਕੁਝ ਸਫਲ ਨਹੀਂ ਹੁੰਦੀਆਂ ਪਰ ਆਪਣੇ ਪ੍ਰਸ਼ੰਸਕਾਂ ਲਈ ਮੈਂ ਹਮੇਸ਼ਾ ਅਭਿਨੇਤਰੀ ਬਣੀ ਰਹਿਣਾ ਚਾਹੁੰਦੀ ਹਾਂ ਕਿਉਂਕਿ ਮੇਰੀ ਪਛਾਣ ਫਿਲਮਾਂ ਨਾਲ ਹੀ ਬਣੀ ਹੈ।'
ਸ਼ਿਲਪਾ ਡਾਂਸ ਆਧਾਰਿਤ ਰਿਐਲਿਟੀ ਸ਼ੋਅ 'ਸੁਪਰ ਡਾਂਸਰ' 'ਚ ਅੱਜਕਲ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ। ਉਸ ਨੇ ਕਿਹਾ, 'ਸਫਲਤਾ ਖੁਸ਼ੀ ਦਿੰਦੀ ਹੈ। ਅੱਜਕਲ ਮੈਂ ਸਫਲਤਾ ਦਾ ਆਨੰਦ ਮਾਣ ਰਹੀ ਹਾਂ। ਮੈਂ ਸਮਝਦੀ ਹਾਂ ਕਿ ਅਸਲੀ ਸਟਾਰ ਤਾਂ ਡਾਂਸਰ ਹਨ ਤੇ ਮੈਂ ਉਨ੍ਹਾਂ ਸਾਹਮਣੇ ਕੁਝ ਵੀ ਨਹੀਂ। ਉਨ੍ਹਾਂ 'ਚ ਪ੍ਰਤਿਭਾ ਕੁੱਟ-ਕੁੱਟ ਕੇ ਭਰੀ ਹੈ। ਮੈਂ ਇਸ ਸ਼ੋਅ ਦਾ ਹਿੱਸਾ ਬਣ ਕੇ ਕਾਫੀ ਖੁਸ਼ ਹਾਂ।' ਸ਼ਿਲਪਾ ਨੇ ਦੱਸਿਆ ਕਿ ਉਸ ਨੂੰ ਗਹਿਣੇ ਡਿਜ਼ਾਈਨ ਕਰਨਾ ਬਹੁਤ ਪਸੰਦ ਹੈ।

Tags: ਸ਼ਿਲਪਾ ਸ਼ੈੱਟੀ Shilpa Shetty ਬਿਜ਼ਨੈੱਸ ਵੂਮੈਨ Business Women