FacebookTwitterg+Mail

ਪੰਜ ਤੱਤਾਂ 'ਚ ਵਿਲੀਨ ਹੋਏ ਵਿਨੋਦ ਖੰਨਾ, ਛੋਟੇ ਬੇਟੇ ਸਾਕਸ਼ੀ ਖੰਨਾ ਨੇ ਦਿੱਤੀ ਮੁੱਖ ਅਗਨੀ (ਦੇਖੋ ਤਸਵੀਰਾਂ)

    1/12
27 April, 2017 09:35:54 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ ਅੱਜ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵਿਨੋਦ ਖੰਨਾ ਦਾ ਵਰਲੀ ਸ਼ਮਸ਼ਾਨਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਵਿਨੋਦ ਖੰਨਾ ਦੀ ਚਿਖਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਛੋਟੇ ਬੇਟੇ ਸਾਕਸ਼ੀ ਖੰਨਾ ਨੇ ਦਿੱਤੀ। ਵਿਨੋਦ ਖੰਨਾ ਦੇ ਅੰਤਿਮ ਸੰਸਕਾਰ 'ਚ ਬਾਲੀਵੁੱਡ ਦੇ ਕਈ ਅਭਿਨੇਤਾ ਸ਼ਾਮਲ ਹੋਏ।
ਇਸ ਦੌਰਾਨ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ, ਰਣਧੀਰ ਕਪੂਰ, ਰਿਸ਼ੀ ਕਪੂਰ, ਰਣਦੀਪ ਹੁੱਡਾ, ਸੁਭਾਸ਼ ਘਈ, ਦੀਆ ਮਿਰਜ਼ਾ, ਪ੍ਰਫੁੱਲ ਪਟੇਲ, ਰਣਜੀਤ ਸਿੰਘ, ਗਾਇਕ ਉਦਿਤ ਨਾਰਾਇਣ ਆਦਿ ਸ਼ਾਮਲ ਹੋਏ। ਇਸ ਤੋਂ ਇਲਾਵਾ ਵਿਨੋਦ ਖੰਨਾ ਦੀ ਮੌਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਹੈ। ਮੋਦੀ ਨੇ ਟਵੀਟ ਕਰਕੇ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, 'ਵਿਨੋਦ ਖੰਨਾ ਨੂੰ ਅਸੀਂ ਹਮੇਸ਼ਾ ਇਕ ਪ੍ਰਸਿੱਧ ਐਕਟਰ, ਸਮਰਪਿਤ ਨੇਤਾ ਅਤੇ ਬਹੁਤ ਹੀ ਚੰਗੇ ਇਨਸਾਨ ਵਜੋਂ ਯਾਦ ਕਰਾਂਗੇ। ਦੱਸ ਦਈਏ ਕਿ 70 ਸਾਲ ਦੇ ਵਿਨੋਦ ਖੰਨਾ ਦਾ ਵੀਰਵਾਰ ਸਵੇਰੇ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਹਾਲ ਹੀ 'ਚ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ। ਵਿਨੋਦ ਖੰਨਾ ਐਕਟਿੰਗ ਤੋਂ ਇਲਾਵਾ ਰਾਜਨੀਤੀ 'ਚ ਵੀ ਸਰਗਰਮ ਸਨ। ਗੁਰਦਾਸਪੁਰ ਤੋਂ ਸੰਸਦ ਮੈਂਬਰ ਖੰਨਾ ਨੇ ਮੁੰਬਈ ਦੇ ਰਿਲਾਇੰਸ ਫਾਊਂਡੇਸ਼ਨ 'ਚ ਆਖਰੀ ਸਾਹ ਲਿਆ।


Tags: ਮੁੰਬਈਬਾਲੀਵੁੱਡਵਿਨੋਦ ਖੰਨਾMumbai Bollywood Vinod Khanna