FacebookTwitterg+Mail

ਪਹਿਲੇ ਮਹੀਨੇ ਵਿਚ ਇਕ ਲੱਖ ਤੋਂ ਵੱਧ ਊਰਜਾ ਨਿਪੁੰਨਤਾ ਸਰਟੀਫਿਕੇਟ ਦਾ ਕਾਰੋਬਾਰ

energy efficiency certificate
19 October, 2017 10:20:37 AM

ਨਵੀਂ ਦਿੱਲੀ(ਭਾਸ਼ਾ)— ਘਰੇਲੂ ਉਦਯੋਗ ਨੇ ਊਰਜਾ ਨਿਪੁੰਨਤਾ ਦੇ ਪ੍ਰਤੀ ਵਚਨਬੱਧਤਾ ਦਿਖਾਈ ਹੈ। ਪਹਿਲੇ ਮਹੀਨੇ ਵਿਚ ਹੀ ਇਕ ਲੱਖ ਤੋਂ ਵੱਧ ਊਰਜਾ ਨਿਪੁੰਨਤਾ ਸਰਟੀਫਿਕੇਟ ਦਾ ਕਾਰੋਬਾਰ ਹੋਇਆ। ਬਿਜਲੀ ਮੰਤਰੀ ਆਰ. ਕੇ. ਸਿੰਘ ਨੇ 26 ਸਤੰਬਰ 2017 ਨੂੰ ਇੰਡੀਅਨ ਐਨਰਜੀ ਐਕਸਚੇਂਜ ਅਤੇ ਪਾਵਰ ਐਕਸਚੇਂਜ ਇੰਡੀਆ ਲਿਮਟਿਡ ਵਿਚ ਊਰਜਾ ਨਿਪੁੰਨਤਾ ਸਰਟੀਫਿਕੇਟ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਊਰਜਾ ਨਿਪੁੰਨਤਾ ਬਿਊਰੋ (ਬੀ. ਈ. ਈ.) ਨੇ ਇਕ ਬਿਆਨ ਵਿਚ ਕਿਹਾ ਕਿ ਕੁਲ 1,17,425 ਸਰਟੀਫਿਕੇਟਾਂ ਦੀ ਨਿਲਾਮੀ ਹੋਈ। ਨਿਲਾਮੀ ਔਸਤ ਬੋਲੀ ਮੁੱਲ 990 ਰੁਪਏ ਰਿਹਾ। ਘਰੇਲੂ ਉਦਯੋਗ ਨੇ ਊਰਜਾ ਬੱਚਤ ਸਰਟੀਫਿਕੇਟਾਂ ਬਿਜਲੀ ਮੰਤਰਾਲਾ ਉਸ ਵਿਸ਼ੇਸ਼ ਉਦਯੋਗ (ਡੈਜਿਗਨੇਟਿਡ ਇੰਡਸਟਰੀ) ਨੂੰ ਜਾਰੀ ਕਰਦਾ ਹੈ, ਜਿਸ ਨੇ 'ਪਰਫਾਰਮ ਅਚੀਵ ਅਤੇ ਟ੍ਰੇਡ' (ਪੀ. ਏ. ਟੀ.) ਯੋਜਨਾ ਦੇ ਤਹਿਤ ਬੀ. ਈ. ਈ. ਰਾਹੀਂ ਨਿਰਧਾਰਿਤ ਊਰਜਾ ਬੱਚਤ ਦਾ ਟੀਚਾ ਹਾਸਲ ਕਰ ਲਿਆ ਹੋਵੇ। ਇਸ ਸਰਟੀਫਿਕੇਟ ਦੇ ਕਾਰੋਬਾਰ ਨਾਲ ਉਨ੍ਹਾਂ ਵਿਸ਼ੇਸ਼ ਉਦਯੋਗਾਂ ਨੂੰ ਫਾਇਦਾ ਹੁੰਦਾ ਹੈ, ਜਿਨ੍ਹਾਂ ਨੇ ਊਰਜਾ ਖਪਤ ਮਾਪਦੰਡਾਂ ਦੀ ਪਾਲਣਾ ਦੇ ਮਾਮਲੇ ਵਿਚ ਊਰਜਾ ਨਿਪੁੰਨਤਾ ਟੀਚਾ ਹਾਸਲ ਨਹੀਂ ਕੀਤਾ। ਉਥੇ ਹੀ ਜਿਨ੍ਹਾਂ ਦੀ ਊਰਜਾ ਬੱਚਤ ਟੀਚੇ ਤੋਂ ਵੱਧ ਰਹੀ ਉਹ ਸਰਟੀਫਿਕੇਟ ਦੇ ਜ਼ਰੀਏ ਉਸ ਨੂੰ ਕੈਸ਼ ਕਰ ਸਕਦੇ ਹਨ।


Tags: Energy Efficiency Certificate RK Singhਊਰਜਾ ਨਿਪੁੰਨਤਾਸਰਟੀਫਿਕੇਟਆਰ ਕੇ ਸਿੰਘ