FacebookTwitterg+Mail

ਜ਼ਰੀਨ-ਕਰਨ ਸਟਾਰਰ ਫਿਲਮ '1920' ਦਾ ਹਾਰਰ ਸੀਨਜ਼ ਨਾਲ ਭਰਪੂਰ ਟਰੇਲਰ ਰਿਲੀਜ਼ (ਵੀਡੀਓ)

1921 film
11 December, 2017 07:33:12 PM

ਮੁੰਬਈ (ਬਿਊਰੋ)— 'ਰਾਜ਼', 'ਰਾਜ਼ ਰੀਬੂਟ' ਅਤੇ '1920' ਵਰਗੀਆਂ ਕਈ ਹਾਰਰ ਫਿਲਮਾਂ ਬਣਾ ਚੁੱਕੇ ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਇਕ ਵਾਰ ਫਿਰ ਹਾਰਰ ਫਿਲਮ ਲੈ ਕੇ ਆ ਰਹੇ ਹਨ ਜਿਸਦਾ ਟਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਡਰ ਜ਼ਰੂਰ ਲੱਗੇਗਾ। ਫਿਲਮ ਦਾ ਨਾਂ ਹੈ '1921' ਜਿਸ 'ਚ ਅਭਿਨੇਤਰੀ ਜ਼ਰੀਨ ਖਾਨ ਅਤੇ ਕਰਨ ਕੁੰਦਰਾ ਅਹਿਮ ਭੂਮਿਕਾ 'ਚ ਹਨ। ਹਾਰਰ ਸੀਨਜ਼ ਨਾਲ ਭਰਪੂਰ ਇਸ ਫਿਲਮ ਦਾ ਟਰੇਲਰ ਅੱਜ ਹੀ ਰਿਲੀਜ਼ ਹੋਇਆ ਹੈ।


ਵਿਕਰਮ ਭੱਟ ਦਾ ਕਹਿਣਾ ਹੈ ਕਿ ਇਹ ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਹਾਰਰ ਫਿਲਮਾਂ 'ਚ ਇਕ ਨਵੀਂ ਮਿਸਾਲ ਕਾਇਮ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਅਗਸਤ 'ਚ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕੁਝ ਦਿਨ ਪਹਿਲਾਂ ਹੀ ਇਸ ਫਿਲਮ ਬਾਰੇ ਦੱਸਿਆ, ''ਗੱਲ ਸਿਰਫ ਡਰ ਦੀ ਨਹੀਂ ਹੈ, ਬਲਕਿ  ਇਹ ਵੀ ਜ਼ਰੂਰੀ ਹੈ ਕਿ ਪ੍ਰਸ਼ੰਸਕ ਕਿਰਦਾਰਾਂ ਦੇ ਡਰ ਨੂੰ ਮਹਿਸੂਸ ਕਰ ਸੱਕਣ''। ਇਸ ਤੋਂ ਇਲਾਵਾ ਇਹ ਫਿਲਮ 12 ਜਨਵਰੀ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Zareen Khan Karan Kundra Trailer 1921 Vikram Bhatt Hindi Film