FacebookTwitterg+Mail

ਜਾਣੋ 395 ਕਰੋੜ ਕਮਾਉਣ ਵਾਲੀ '3 Idiots' ਦੀਆਂ Funny Mistakes, Photos

    1/13
27 August, 2016 03:10:55 PM
ਮੁੰਬਈ- ਬਾਲੀਵੁੱਡ ਸਟਾਰ ਆਮਿਰ ਖਾਨ ਦੀ ਫ਼ਿਲਮ '3 ਇੰਡੀਅਟਸ' ਦਾ ਸੀਕੁਅਲ ਬਣ ਸਕਦਾ ਹੈ। ਆਮਿਰ ਨੂੰ ਵੀ ਇਹ ਪਸੰਦ ਆਇਆ ਹੈ ਕਿ '3 ਇੰਡੀਅਟਸ' ਦਾ ਸੀਕੁਅਲ ਬਣ ਰਿਹਾ ਹੈ ਅਤੇ ਉਹ ਵੀ ਇਸ ਨੂੰ ਕਰਨਾ ਚਾਹੁੰਦੇ ਹਨ। ਖੈਰ, ਗੱਲ ਜੇਕਰ ਪਿਛਲੀ ਫ਼ਿਲਮ ਦੀ ਕਰੀਏ ਤਾਂ ਫ਼ਿਲਮ ਨੇ ਗਲੋਬਲੀ ਕਰੀਬ 395 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੀਆਂ ਗਲਤੀਆਂ ਦੇ ਬਾਰੇ 'ਚ ਦੱਸਾਂਗੇ—
Mistake No.1
ਫਰਹਾਨ ਕਲਸ਼ ਦੇ ਢੱਕਣ ਨੂੰ ਕਮੋਡ 'ਚ ਪਾ ਦਿੰਦਾ ਹੈ, ਕਿਸ ਤਰ੍ਹਾਂ...? ਜਦੋਂ ਢੱਕਣ ਖੁੱਲ੍ਹਦਾ ਹੈ ਤਾਂ ਰਣਛੋੜਦਾਸ ਨੂੰ ਇਹ ਸਮਝ 'ਚ ਕਿਉਂ ਨਹੀਂ ਆਉਂਦਾ ਕਿ ਕਲਸ਼ ਖਾਲੀ ਹੈ?
Mistake No.2
ਫਰਹਾਨ ਅਤੇ ਰਾਜੂ ਦੋਹਾਂ ਦੇ ਪਰਿਵਾਰ 'ਚ ਖਾਣਾ ਨਾ ਮਿਲਣ ਦੇ ਬਾਅਦ, ਇਹ ਤਿੰਨੋਂ ਨਿਕਲ ਪੈਂਦੇ ਹਨ ਅਤੇ ਬਿਨ ਬੁਲਾਏ ਬਾਰਾਤੀ ਬਣ ਵਿਆਹ 'ਚ ਚੱਲੇ ਜਾਂਦੇ ਹਨ। ਅਗਲੇ ਸੀਨ 'ਚ ਇਨ੍ਹਾਂ ਦੇ ਹੱਥ 'ਚ ਲਿਫਾਫਾ ਅਤੇ ਸਿਰ 'ਤੇ ਪਗੜੀ ਕਿਵੇਂ ਆ ਜਾਂਦੀ ਹੈ।
Mistake No.3
ਇਸ ਸੀਨ 'ਚ ਟੀ.ਟੀ. ਖੇਡਦੇ ਸਮੇਂ ਬਾਲ ਹਿੱਟ ਕਰਨ ਨਾਲ ਟੇਬਲ ਟੁੱਟ ਜਾਂਦਾ ਹੈ...ਕਿਵੇਂ?
Mistake No.4
ਇਸ ਸੀਨ 'ਚ ਇਨ੍ਹੇ ਸਾਰੇ ਲੋਕਾਂ 'ਚੋਂ ਜੁਆਏ ਨੂੰ ਦੇਖਣ/ ਬਚਾਉਣ ਕੋਈ ਨਹੀਂ ਜਾਂਦਾ, ਸਿਵਾਏ ਇਨ੍ਹਾਂ ਤਿੰਨਾਂ ਦੇ?
Mistake No.5
ਫਰਹਾਨ, ਪ੍ਰਿਆ ਦੇ ਘਰ ਫੋਨ ਲਗਾਉਂਦਾ ਹੈ ਅਤੇ ਸਿਰਫ ਇਹ ਜਾਣ ਪਾਉਂਦਾ ਹੈ ਕਿ ਵਿਆਹ ਮਨਾਲੀ 'ਚ ਹੋ ਰਿਹਾ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਵਿਆਹ ਕਿੱਥੇ ਹੋ ਰਿਹਾ ਹੈ। ਦੂਜੇ ਸੀਨ 'ਚ ਪਗੜੀ ਅਤੇ ਲਿਫਾਫਾ ਲੈ ਕੇ ਇਹ ਉੱਥੇ ਪੁੱਜ ਜਾਂਦੇ ਹਨ।
Mistake No. 6
ਹੋਟਲ ਦੇ ਕਮਰੇ 'ਚ ਬੰਦ ਸੁਹਾਸ, ਮੰਡਪ 'ਚ ਫਰੰਟ ਦਰਵਾਜ਼ੇ ਤੱਕ ਕਿਵੇਂ ਪੁੱਜਦਾ ਹੈ? ਜਦੋਂਕਿ ਉਹ ਤਾਂ ਪਹਿਲੇ ਤੋਂ ਹੀ ਅੰਦਰ ਸੀ। ਇਸ ਦੇ ਇਲਾਵਾ, ਜਦੋਂ ਪ੍ਰਿਆ ਅਤੇ ਰਾਜੂ ਮੰਡਪ ਤੋਂ ਭੱਜਦੇ ਹਨ ਤਾਂ ਸੁਹਾਸ ਉਨ੍ਹਾਂ ਨੂੰ ਆਸਾਨੀ ਨਾਲ ਫੜ ਲੈਂਦਾ ਹੈ।
Mistake No.7
ਜਦੋਂ ਵਾਇਰਸ ਰੈਂਚੋ ਦੇ ਪਿਤਾ ਦੀ ਆਮਦਨ ਜਾਣਦਾ ਹੈ ਤਾਂ ਉਸ ਦਾ ਪਤਾ ਵੀ ਜਾਣਦਾ ਹੋਵੇਗਾ। ਪਰ 10 ਸਾਲ ਤੱਕ ਭੱਟਕਣ ਦੇ ਬਾਵਜੂਦ ਫਰਹਾਨ ਜਾਂ ਰਾਜੂ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ?
Mistake No. 8
ਕੀ ਗੱਲ ਹੈ ਕਿ ਇਸ ਸੀਨ 'ਚ ਲੇਡੀਜ਼ ਬੁਰਕਾ ਪਹਿਣ ਕੇ ਸ਼ਿਮਲਾ ਦੇ ਮੈਨ ਬਾਜ਼ਾਰ 'ਤੇ ਫੋਟੋਜ਼ ਕਰਵਾਉਂਦੀਆਂ ਦਿਖ ਰਹੀਆਂ ਹਨ।
Mistake No.9
ਇਸ ਸੀਨ 'ਚ ਵਾਇਰਸ ਆਪਣੇ ਕਾਲੇਜ ਦੇ ਲਾਈਬ੍ਰੇਰੀਅਨ ਤੋਂ ਪੁੱਛਦਾ ਹੈ,'ਕੌਣ ਹੋ ਤੁਸੀਂ?'
Mistake No. 10
ਫਲਾਈਟ ਦੇ ਪਹੀਆ ਨੂੰ ਧਿਆਨ ਨਾਲ ਦੇਖੋ ਤਾਂ ਉੜਦੇ ਸਮੇਂ ਇਸ 'ਚ ਦੋਵੇਂ ਸਾਈਡ ਦੋ-ਦੋ ਟਾਈਰ ਹੁੰਦੇ ਹਨ ਅਤੇ ਲੈਂਡ ਕਰਦੇ ਸਮੇਂ ਇਹ ਚਾਰ-ਚਾਰ ਹੋ ਜਾਂਦੇ ਹਨ ਅਤੇ ਕੁਝ ਦੇਰ ਬਾਅਦ ਫਿਰ ਤੋਂ ਦੋ-ਦੋ ਦਿਖਾਈ ਦਿੰਦੇ ਹਨ।
Mistake No. 11
ਵਾਇਰਸ ਹਮੇਸ਼ਾ ਟਾਈਮ ਬਚਾਉਣ ਦੀ ਗੱਲ ਕਰਦਾ ਹੈ ਪਰ ਕਾਲੇਜ ਸਾਈਕਲ 'ਤੇ ਜਾਂਦਾ ਹੈ।
Mistake No. 12
ਰੈਂਚੋ ਦੇ ਦੋਵੇਂ ਦੋਸਤ ਫਰਹਾਨ ਯਾਨਿ ਆਰ. ਮਾਧਵਨ ਅਤੇ ਰਾਜੂ ਰਸਤੋਗੀ ਯਾਨਿ ਸ਼ਰਮਨ ਜੋਸ਼ੀ 10 ਸਾਲ ਉਸ ਨੂੰ ਲੱਭਣ ਦੀ ਗੱਲ ਕਰਦੇ ਹਨ ਪਰ ਇਕ ਵਾਰ ਵੀ ਕੋਸ਼ਿਸ਼ ਨਹੀਂ ਕਰਦੇ ਹਨ ਕਿ ਕਾਲੇਜ ਦੇ ਰਿਕਾਰਡ ਤੋਂ ਉਸ ਦਾ ਪਤਾ ਨਿਕਲਵਾ ਸਕਦੇ ਹਾਂ।

Tags: 3 ਇੰਡੀਅਟਸਆਮਿਰ ਖਾਨ 3 Idiotsaamir khanFunny Mistakeਸੀਕੁਅਲ

About The Author

Anuradha Sharma

Anuradha Sharma is News Editor at Jagbani.