FacebookTwitterg+Mail

ਇਨ੍ਹਾਂ 5 ਕਾਰਨਾਂ ਕਰਕੇ ਜ਼ਰੂਰ ਦੇਖੋ 'ਬਾਹੂਬਲੀ 2', ਤੁਹਾਨੂੰ ਨਹੀਂ ਕਰੇਗੀ ਨਿਰਾਸ਼

5 reasons to watch baahubali 2
01 May, 2017 09:12:45 PM
ਮੁੰਬਈ— ਦੁਨੀਆ ਭਰ 'ਚ ਸਿਰਫ 3 ਦਿਨਾਂ 'ਚ 500 ਕਰੋੜ ਰੁਪਏ ਦੀ ਕਮਾਈ ਕਰਕੇ 'ਬਾਹੂਬਲੀ 2' ਨੇ ਸਾਰੀਆਂ ਹਿੰਦੀ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ। ਫਿਲਮ ਨੂੰ ਸਿਰਫ ਭਾਰਤ 'ਚ ਹੀ ਨਹੀਂ, ਸਗੋਂ ਦੁਨੀਆ ਭਰ 'ਚ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਲੋਕਾਂ ਨੂੰ ਸਭ ਤੋਂ ਵੱਡੇ ਸਵਾਲ 'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ' ਦਾ ਜਵਾਬ ਮਿਲਿਆ ਹੈ। ਅੱਜ ਤੁਹਾਨੂੰ ਅਸੀਂ ਫਿਲਮ ਦੀਆਂ 5 ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਕਾਰਨ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।
1. ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ
'ਬਾਹੂਬਲੀ 2' 'ਚ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਭੱਲਾਲਦੇਵ ਦੀ ਪਤਨੀ ਕੌਣ ਹੈ? ਸ਼ਿਵਗਾਮੀ ਨੇ ਮਹੇਂਦਰ ਬਾਹੂਬਲੀ ਨੂੰ ਬਚਾਉਣ ਲਈ ਆਪਣੀ ਜਾਨ ਕਿਉਂ ਦੇ ਦਿੱਤੀ? ਦੇਵਸੇਨਾ ਨੂੰ ਬੰਦੀ ਬਣਾ ਕੇ ਕਿਉਂ ਰੱਖਿਆ ਗਿਆ ਸੀ? ਤੇ ਜੇਕਰ ਅਮਰੇਂਦਰ ਬਾਹੂਬਲੀ ਰਾਜਾ ਸਨ ਤਾਂ ਕਟੱਪਾ ਨੂੰ ਉਸ ਨੂੰ ਮਾਰਨ ਦਾ ਹੁਕਮ ਕਿਸ ਨੇ ਦਿੱਤਾ? ਇਹ ਸਾਰੇ ਸਵਾਲ ਜਿਹੜੇ 'ਬਾਹੂਬਲੀ 1' 'ਚ ਉਠੇ ਸਨ, ਇਨ੍ਹਾਂ ਦੇ ਜਵਾਬ 'ਬਾਹੂਬਲੀ 2' 'ਚ ਮਿਲਣਗੇ।
2. ਦੇਵਸੇਨਾ ਦਾ ਵਾਰੀਅਰ ਅਵਤਾਰ
ਫਿਲਮ ਦੇ ਪਹਿਲੇ ਭਾਗ 'ਚ ਅਨੁਸ਼ਕਾ ਸ਼ੈੱਟੀ ਨੇ ਦੇਵਸੇਨਾ ਦਾ ਕਿਰਦਾਰ ਨਿਭਾਇਆ ਹੈ। ਉਸ ਨੂੰ ਫਿਲਮ 'ਚ ਜ਼ੰਜੀਰਾਂ ਨਾਲ ਬੰਨ੍ਹਿਆ ਤੇ ਆਪਣੇ ਬੇਟੇ ਦਾ ਇੰਤਜ਼ਾਰ ਕਰਦੇ ਦਿਖਾਇਆ ਗਿਆ ਹੈ। ਦੂਜੇ ਭਾਗ 'ਚ ਦੇਵਸੇਨਾ ਦੀ ਪਹਿਲਾਂ ਦੀ ਕਹਾਣੀ ਦਿਖਾਈ ਗਈ ਹੈ। ਇਸ 'ਚ ਉਸ ਦਾ ਵਾਰੀਅਰ ਅਵਤਾਰ ਦੇਖਣ ਨੂੰ ਮਿਲੇਗਾ। ਨਾਲ ਹੀ 'ਬਾਹੂਬਲੀ 2' 'ਚ ਇਹ ਪਤਾ ਵੀ ਲੱਗੇਗਾ ਕਿ ਦੇਵਸੇਨਾ ਇਸ ਸਥਿਤੀ 'ਚ ਕਿਵੇਂ ਪਹੁੰਚੀ।
3. ਵੀ. ਐੱਫ. ਐਕਸ.
ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਲਮ 'ਚ ਦਮਦਾਰ ਵੀ. ਐੱਫ. ਐਕਸ. ਦੇਖਣ ਨੂੰ ਮਿਲਣਗੇ, ਜਿਹੜੇ ਸ਼ਾਇਦ ਹੀ ਪਹਿਲਾਂ ਕਿਸੇ ਹਿੰਦੀ ਫਿਲਮ 'ਚ ਦਿਖਾਏ ਗਏ ਹੋਣ। ਇਸ ਦੀਆਂ ਕੁਝ ਝਲਕੀਆਂ ਪਹਿਲਾਂ ਹੀ ਟਰੇਲਰ 'ਚ ਮਿਲ ਚੁੱਕੀਆਂ ਹਨ।
4. ਭੱਲਾਲਦੇਵ ਨੇ ਆਪਣੀ ਮਾਂ ਸ਼ਿਵਗਾਮੀ ਨੂੰ ਕਿਉਂ ਮਾਰਿਆ
ਫਿਲਮ ਦੇ ਟਰੇਲਰ 'ਚ ਬਿੱਜਲਦੇਵ ਤੇ ਭੱਲਾਲਦੇਵ ਨੂੰ ਗੱਲ ਕਰਦੇ ਦਿਖਾਇਆ ਗਿਆ ਹੈ, ਜਿਸ 'ਚ ਭੱਲਾਲਦੇਵ ਆਪਣੀ ਮਾਂ ਸ਼ਿਵਗਾਮੀ ਤੇ ਪਤਨੀ ਨੂੰ ਮਾਰਨ ਦੀ ਗੱਲ ਕਰਦਾ ਹੈ। ਹਾਲਾਂਕਿ ਪਹਿਲੇ ਭਾਗ 'ਚ ਸ਼ਿਵਗਾਮੀ ਮਹੇਂਦਰ ਬਾਹੂਬਲੀ ਨੂੰ ਬਚਾਉਂਦੀ ਨਦੀ 'ਚ ਡੁੱਬ ਕੇ ਆਪਣੀ ਜਾਨ ਦੇ ਦਿੰਦੀ ਹੈ। ਇਸ ਭਾਗ 'ਚ ਤੁਹਾਨੂੰ ਇਸ ਦੇ ਪਿੱਛੇ ਦੀ ਵੀ ਪੂਰੀ ਕਹਾਣੀ ਦੇਖਣ ਨੂੰ ਮਿਲੇਗੀ।
5. ਗੀਤਾਂ ਦਾ ਫਿਲਮਾਂਕਣ
ਫਿਲਮ ਦਾ ਮਿਊਜ਼ਿਕ ਖਾਸ ਪ੍ਰੀਮੀਅਰ ਕਰਕੇ ਲਾਂਚ ਕੀਤਾ ਗਿਆ ਹੈ। ਫਿਲਮ 'ਚ 'ਸਾਹੋਰੇ ਬਾਹੂਬਲੀ' ਤੇ 'ਹੰਸਨਾਵਾ' ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਅਜਿਹੇ 'ਚ ਫਿਲਮ ਨੂੰ ਦੇਖਣ ਲਈ ਮਿਊਜ਼ਿਕ ਵੀ ਇਕ ਖਾਸ ਵਜ੍ਹਾ ਹੈ।

Tags: Baahubali 2 Prabhas Rana Daggubati Anushka Shetty Tamanna ਬਾਹੂਬਲੀ 2 ਅਨੁਸ਼ਕਾ ਸ਼ੈੱਟੀ ਕਟੱਪਾ