FacebookTwitterg+Mail

ਨਰਗਿਸ-ਰਾਜਕੁਮਾਰ ਦੀ ਰੋਮਾਂਟਿਕ ਕਾਮੇਡੀ ਫਿਲਮ '5 ਵੈਡਿੰਗਸ' ਦਾ ਟਰੇਲਰ ਰਿਲੀਜ਼

5 weddings
06 June, 2018 11:56:41 AM

ਮੁੰਬਈ (ਬਿਊਰੋ)— ਰੋਮਾਂਟਿਕ ਕਾਮੇਡੀ ਫਿਲਮ '5 ਵੈਡਿੰਗਸ' ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਸ ਇੰਡੋ-ਅਮਰੀਕਨ ਪ੍ਰੋਡਕਸ਼ਨ ਫਿਲਮ 'ਚ ਰਾਜਕੁਮਾਰ ਰਾਓ ਅਤੇ ਨਰਗਿਸ ਫਾਖਰੀ ਅਹਿਮ ਭੂਮਿਕਾ 'ਚ ਹਨ। ਬੀਤੇ ਦਿਨੀਂ ਹੋਏ ਕਾਨਸ ਫਿਲਮ ਫੈਸਟੀਵਲ 'ਚ ਇਸ ਫਿਲਮ ਦਾ ਵਰਲਡ ਪ੍ਰੀਮੀਅਰ ਹੋਇਆ ਸੀ। ਉੱਥੇ ਹੀ ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਨਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਸ ਦੀ ਕਹਾਣੀ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਨਰਗਿਸ ਇਕ ਜਰਨਲਿਸਟ ਦੇ ਕਿਰਦਾਰ 'ਚ ਹੈ। ਟਰੇਲਰ 'ਚ ਨਰਗਿਸ ਆਪਣੇ ਬੋਸ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਜੇਕਰ ਉਹ ਭਾਰਤ 'ਤੇ ਆਧਾਰਿਤ ਕਹਾਣੀਆਂ ਲਿਖੇਗੀ ਤਾਂ ਉਸਦੀ ਪ੍ਰਮੋਸ਼ਨ ਹੋ ਸਕਦੀ ਹੈ। ਨਰਗਿਸ ਨੂੰ ਆਪਣੇ ਬੋਸ ਕੋਲੋਂ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਉਹ ਵਿਆਹਾਂ 'ਚ ਪਹੁੰਚਣਾ ਸ਼ੁਰੂ ਕਰ ਦਿੰਦੀ ਹੈ। ਉੱਥੇ ਹੀ ਉਸਦੀ ਮੁਲਾਕਾਤ ਇਕ ਪੁਲਸ ਅਫਸਰ ਨਾਲ ਹੁੰਦੀ ਹੈ ਜੋ ਕਿ ਉਸਦੀ ਸੁਰੱਖਿਆ ਲਈ ਉਸਦੇ ਨਾਲ ਰਹਿੰਦਾ ਹੈ। ਇਸ ਪੁਲਸ ਅਫਸਰ ਦੀ ਭੂਮਿਕਾ ਰਾਜਕੁਮਾਰ ਰਾਓ ਨਿਭਾਉਂਦਾ ਹੈ।

ਰਾਜਕੁਮਾਰ ਦਾ ਕਿਰਦਾਰ ਗੱਲ-ਗੱਲ 'ਤੇ ਨਰਗਿਸ 'ਤੇ ਸ਼ੱਕ ਕਰਦਾ ਹੈ। ਖੈਰ ਇਸ ਸਫਰ 'ਚ ਕਦੋਂ ਨਰਗਿਸ ਨੂੰ ਪੁਲਸ ਅਫਸਰ ਨਾਲ ਪਿਆਰ ਹੋ ਜਾਂਦਾ ਹੈ। ਉਸਨੂੰ ਖੁਦ ਪਤਾ ਨਹੀਂ ਚਲਦਾ। ਨਮਰਤਾ ਸਿੰਘ ਗੁਜਰਾਲ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਰਾਜਕੁਮਾਰ ਅਤੇ ਨਰਗਿਸ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਕੈਂਡ ਕਲਾਰਕ, ਬ੍ਰੋ ਡੇਰੇਕ ਅਤੇ ਅਨੇਲੀਸ ਵੈਨ ਪੂਲ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 1 ਸਤੰਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Nargis Fakhri Rajkummar Rao 5 Weddings Trailer Candy Clark Bollywood Actor

Edited By

Kapil Kumar

Kapil Kumar is News Editor at Jagbani.