FacebookTwitterg+Mail

63th FilmFare Awards : 'ਹਿੰਦੀ ਮੀਡੀਅਮ' ਤੇ 'ਨਿਊਟਨ' ਨੇ ਮਾਰੀ ਬਾਜ਼ੀ

63th filmfare awards
21 January, 2018 07:25:42 PM

ਮੁੰਬਈ (ਬਿਊਰੋ)— ਸ਼ਨੀਵਾਰ ਨੂੰ ਮੁੰਬਈ 'ਚ ਸਾਲ 2017 ਦੀਆਂ ਬਿਹਤਰੀਨ ਫਿਲਮਾਂ ਅਤੇ ਕਲਾਕਾਰਾਂ ਨੂੰ 63ਵੇਂ ਫਿਲਮਫੇਅਰ ਐਵਾਰਡਜ਼ 'ਚ ਸਨਮਾਨਿਤ ਕੀਤਾ ਗਿਆ। ਐਵਾਰਡ ਸ਼ੋਅ 'ਚ ਸਾਕੇਤ ਚੌਧਰੀ ਦੀ ਫਿਲਮ 'ਹਿੰਦੀ ਮੀਡੀਅਮ' ਦਾ ਜਲਵਾ ਦੇਖਣ ਨੂੰ ਮਿਲਿਆ। 'ਹਿੰਦੀ ਮੀਡੀਅਮ' ਨੂੰ ਬੈਸਟ ਫਿਲਮ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਾਲ ਹੀ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਅਭਿਨੇਤਾ ਇਰਫਾਨ ਖਾਨ ਨੂੰ ਬੈਸਟ ਅਭਿਨੇਤਾ ਦਾ ਐਵਾਰਡ ਦਿੱਤਾ ਗਿਆ। ਉੱਥੇ ਹੀ ਅਭਿਨੇਤਰੀ ਵਿਦਿਆ ਬਾਲਨ ਨੂੰ 'ਤੁਮਹਾਰੀ ਸੁਲੂ' ਲਈ ਬੈਸਟ ਅਭਿਨੇਤਰੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮਿਤ ਮਸੂਰਕਰ ਫਿਲਮ 'ਨਿਊਟਨ' ਨੂੰ ਕ੍ਰਿਟਿਕਸ ਐਵਾਰਡ ਫਾਰ ਬੈਸਟ ਫਿਲਮ ਦਿੱਤਾ ਗਿਆ। ਰਾਜਕੁਮਾਰ ਰਾਓ ਨੂੰ ਬਿਹਤਰੀਨ ਅਦਾਕਾਰੀ ਕਰਕੇ ਸਰਵਸ਼੍ਰੇਠ ਅਭਿਨੇਤਾ ਦਾ ਪੁਰਸਕਾਰ ਦਿੱਤਾ।
ਸਾਲ 2017 'ਚ ਅਸ਼ਵਨੀ ਅਇਰ ਤਿਵਾਰੀ ਨੂੰ ਬੈਸਟ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ। ਅਸ਼ਵਨੀ ਨੇ 'ਬਰੇਲੀ ਕੀ ਬਰਫੀ' ਦਾ ਨਿਰਦੇਸ਼ਨ ਕੀਤਾ ਸੀ। 'ਜੱਗਾ ਜਾਸੂਸ' ਲਈ ਅਮਿਤਾਭ ਭੱਟਾ ਚਾਰਿਆ ਨੂੰ ਸਰਵਸ਼੍ਰੇਠ ਗੀਤ ਦਾ ਐਵਾਰਡ ਹਾਸਲ ਹੋਇਆ। ਉੱਥੇ ਹੀ ਮੇਘਨਾ ਗੁਲਜ਼ਾਰ ਅਤੇ ਅਰਿਜੀਤ ਸਿੰਘ ਨੂੰ ਬੈਸਟ ਗਾਇਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਅਭਿਨੇਤਰੀ ਜ਼ਾਇਰਾ ਵਸੀਮ ਨੂੰ ਬੈਸਟ ਅਭਿਨੇਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

1. ਬੈਸਟ ਫਿਲਮ— 'ਹਿੰਦੀ ਮੀਡੀਅਮ'

2. ਕ੍ਰਿਟਿਕਸ ਐਵਾਰਡ ਫਾਰ ਬੈਸਟ ਫਿਲਮ— 'ਨਿਊਟਨ'

3. ਬੈਸਟ ਅਭਿਨੇਤਾ— ਇਰਫਾਨ ਖਾਨ (ਹਿੰਦੀ ਮੀਡੀਅਮ)

4. ਕ੍ਰਿਟਿਕਸ ਐਵਾਰਡ ਫਾਰ ਬੈਸਟ ਅਭਿਨੇਤਾ— ਰਾਜਕੁਮਾਰ ਰਾਓ (ਟ੍ਰੈਪਡ)

5. ਬੈਸਟ ਅਭਿਨੇਤਰੀ— ਵਿਦਿਆ ਬਾਲਨ (ਤੁਮਹਾਰੀ ਸੁਲੂ)

6. ਕ੍ਰਿਟਿਕਸ ਐਵਾਰਡ ਫਾਰ ਬੈਸਟ ਅਭਿਨੇਤਰੀ— ਜ਼ਾਇਰਾ ਵਸੀਮ (ਸੀਕ੍ਰੇਟ ਸੁਪਰਸਟਾਰ)

7. ਬੈਸਟ ਨਿਰਦੇਸ਼ਕ— ਅਸ਼ਵਨੀ ਅਇਰ ਤਿਵਾਰੀ (ਬਰੇਲੀ ਕੀ ਬਰਫੀ)

8. ਬੈਸਟ ਡੈਬਿਊ ਡਾਇਰੈਕਟਰ— ਕੋਂਕਣਾ ਸੇਨ ਸ਼ਰਮਾ (ਅ ਡੈੱਥ ਇੰਨ ਦਿ ਗੂੰਜ)

9. ਬੈਸਟ ਅਭਿਨੇਤਾ ਸਪੋਟਿੰਗ ਕਿਰਦਾਰ— ਮਿਹਰ ਵਿਜ (ਸੀਕ੍ਰੇਟ ਸੁਪਰਸਟਾਰ)

10. ਬੈਸਟ ਅਭਿਨੇਤਰੀ ਸਪੋਟਿੰਗ ਕਿਰਦਾਰ— ਰਾਜਕੁਮਾਰ ਰਾਓ (ਬਰੇਲੀ ਕੀ ਬਰਫੀ)

11. ਬੈਸਟ ਮਿਊਜ਼ਿਕ ਐਲਬਮ— ਪ੍ਰੀਤਮ (ਜੱਗਾ ਜਾਸੂਸ)

12. ਬੈਸਟ ਬੋਲ— ਅਮਿਤਾਭ ਭੱਟਾ ਚਾਰਿਆ (ਜੱਗਾ ਜਾਸੂਸ)

13. ਬੈਸਟ ਪਲੇਅਬੈਕ ਸਿੰਗਰ (ਗਾਇਕਾ)— ਮੇਘਨਾ ਮਿਸ਼ਰਾ (ਸੀਕ੍ਰੇਟ ਸੁਪਰਸਟਾਰ)

14. 14. ਬੈਸਟ ਪਲੇਅਬੈਕ ਸਿੰਗਰ (ਗਾਇਕ)— ਅਰਿਜੀਤ ਸਿੰਘ (ਬਦਰੀਨਾਥ ਕੀ ਦੁਲਹਣੀਆ)

15. ਲਾਈਫ ਟਾਈਮ ਅਚੀਵਮੈਂਟ ਐਵਾਰਡ— ਮਾਲਾ ਸਿਨਹਾ, ਬੱਪੀ ਲਹਿਰੀ

16. ਬੈਸਟ ਸਟੋਰੀ— ਅਮਿਤ ਵੀ ਮਸੂਰਕਰ (ਨਿਊਟਨ)

17. ਬੈਸਟ ਸਕ੍ਰੀਨਪਲੇਅ— ਸ਼ੁਭਾਅਸ਼ੀਸ਼ ਭੂਟਾਨੀ (ਮੁਕਤੀ ਭਵਨ)

18. ਬੈਸਟ ਸਿਨੇਮਾਟੋਗ੍ਰਾਫੀ— ਸੀਰਸ਼ ਰੇ (ਅ ਡੈੱਥ ਇੰਨ ਦਿ ਗੂੰਜ)

19. ਬੈਸਟ ਐਡੀਟਿੰਗ— ਨਿਤਿਨ ਵੈਦ (ਟ੍ਰੈਪਡ)

20. ਬੈਸਟ ਸ਼ਾਰਟ ਫਿਲਮ— ਫਿਕਸ਼ਨ (ਜੂਸ)


Tags: 63th FilmFare Awards Rajkummar RaoVidya Balan Newton Best Actor Best Actress Bollywood Actor

Edited By

Kapil Kumar

Kapil Kumar is News Editor at Jagbani.