FacebookTwitterg+Mail

B'Day Spl : ਜਾਣੋ ਕਿਵੇਂ ਦਿਲੀਪ ਕੁਮਾਰ ਤੋਂ ਅੱਲਾ ਰੱਖਾ ਬਣ ਗਏ ਰਹਿਮਾਨ

a  r  rahman
06 January, 2018 05:01:14 PM

ਮੁੰਬਈ (ਬਿਊਰੋ)— ਆਪਣੇ ਰੁਹਾਨੀ ਸੰਗੀਤ ਨਾਲ ਦੁਨੀਆ ਦੇ ਦਿੱਲਾਂ 'ਤੇ ਰਾਜ ਕਰਨ ਵਾਲੇ ਆਸਕਰ ਜੇਤੂ ਏ. ਆਰ. ਰਹਿਮਾਨ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਪੂਰਾ ਨਾਂ ਅੱਲਾ ਰੱਖਾ ਰਹਿਮਾਨ ਹੈ। 6 ਜਨਵਰੀ, 1966 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਜਨਮੇ ਰਹਿਮਾਨ ਦਾ ਅਸਲ ਨਾਂ ਦਿਲੀਪ ਕੁਮਾਰ ਸੀ। ਰਹਿਮਾਨ ਜਨਮ ਤੋਂ ਹਿੰਦੂ ਸਨ ਪਰ ਬਾਅਦ ਉਨ੍ਹਾਂ ਧਰਮ ਪਰਿਵਰਤਨ ਕਰ ਲਿਆ ਸੀ।

Punjabi Bollywood Tadka

ਅਜਿਹਾ ਕਿਹਾ ਜਾਂਦਾ ਹੈ ਕਿ 1984 'ਚ ਰਹਿਮਾਨ ਦੀ ਮੁਲਾਕਾਤ ਕਾਦਰੀ ਤਾਰੀਕ ਨਾਲ ਹੋਈ, ਜਦੋਂ ਉਨ੍ਹਾਂ ਦੀ ਭੈਣ ਬੀਮਾਰ ਸੀ ਅਤੇ ਕਾਫੀ ਗੰਭੀਰ ਹਾਲਤ 'ਚ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਭੈਣ ਬਿਲਕੁੱਲ ਠੀਕ ਹੋ ਗਈ। ਕਾਦਰੀ ਨਾਲ ਮੁਲਾਕਾਤ ਦੇ ਕੁਝ ਸਮੇਂ ਬਾਅਦ ਹੀ ਰਹਿਮਾਨ ਨੇ ਆਪਣਾ ਧਰਮ ਬਦਲ ਲਿਆ ਅਤੇ ਉਹ ਦਿਲੀਪ ਕੁਮਾਰ ਤੋਂ ਅੱਲਾ ਰੱਖਾ ਰਹਿਮਾਨ ਬਣ ਗਏ। ਹੁਣ ਉਨ੍ਹਾਂ ਨੂੰ ਲੋਕ ਏ. ਆਰ. ਰਹਿਮਾਨ ਦੇ ਨਾਂ ਨਾਲ ਜਾਣਦੇ ਹਨ।

Punjabi Bollywood Tadka
ਰਹਿਮਾਨ ਦੀ ਪਤਨੀ ਦਾ ਨਾਂ ਸਾਰਾ ਬਾਨੋ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਨਾਂ ਖਤੀਜ਼, ਰਹੀਮ ਅਤੇ ਆਮੀਨ ਹੈ। ਰਹਿਮਾਨ ਦੇ ਪਿਤਾ ਆਰ. ਕੇ. ਸ਼ੇਖਰ ਮਸ਼ਹੂਰ ਸੰਗੀਤਕਾਰ ਸਨ ਅਤੇ ਜਦੋਂ ਰਹਿਮਾਨ 9 ਸਾਲ ਦਾ ਸੀ ਤਾਂ ਉਦੋਂ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ।

Punjabi Bollywood Tadka

ਰਹਿਮਾਨ ਦੀ ਦੇਖਭਾਲ ਉਨ੍ਹਾਂ ਦੀ ਮਾਂ ਕਰੀਮਾ (ਕਸਤੂਰੀ) ਨੇ ਕੀਤੀ। 11 ਸਾਲ ਦੀ ਉਮਰ 'ਚ ਰਹਿਮਾਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਮੌਤ ਤੋਂ ਬਾਅਦ ਰਹਿਮਾਨ ਨੂੰ ਘਰ ਚਲਾਉਣ ਲਈ ਮਿਊਜ਼ਿਕਲ ਇੰਸਟਰੂਮੈਂਟ (ਸਾਜ) ਤੱਕ ਵੇਚਣੇ ਪਏ।

Punjabi Bollywood Tadka
ਰਹਿਮਾਨ ਨੂੰ 1992 'ਚ 'ਰੋਜ਼ਾ' ਫਿਲਮ ਨਾਲ ਆਪਣੇ ਕਰੀਅਰ ਦਾ ਇਕ ਵੱਡਾ ਬ੍ਰੇਕ ਮਿਲਿਆ। ਉਸ ਤੋਂ ਬਾਅਦ ਉਹ 'ਰੰਗੀਲਾ', 'ਤਾਲ' ਦਿਲ ਸੇ', 'ਰੰਗ ਦੇ ਬਸੰਤੀ', 'ਰੌਕਸਟਾਰ' ਵਰਗੀਆਂ  ਸ਼ਾਨਦਾਰ ਫਿਲਮਾਂ 'ਚ ਸੰਗੀਤ ਦੇ ਚੁੱਕੇ ਹਨ। ਰਹਿਮਾਨ ਨੇ 2009 'ਚ ਫਿਲਮ 'ਸਲੱਮਡਾਗ ਮਿਲੀਨੀਅਰ' ਨਾਲ ਦੋ ਆਸਕਰ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕਰ ਚੁੱਕੇ ਹਨ। 2009 'ਚ ਰਹਿਮਾਨ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ 'ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ।

Punjabi Bollywood Tadka
ਰਹਿਮਾਨ ਨੂੰ ਹੁਣ ਤੱਕ ਚਾਰ ਨੈਸ਼ਨਲ ਫਿਲਮ ਐਵਾਰਡ, ਦੋ ਅਕਾਦਮੀ ਐਵਾਰਡ, ਦੋ ਗ੍ਰੈਮੀ ਐਵਾਰਡ ਅਤੇ 1 ਗੋਲਡਨ ਗਲੋਬ ਐਵਾਰਡ, 15 ਫਿਲਮਫੇਅਰ ਐਵਾਰਡ ਅਤੇ 16 ਫਿਲਮਫੇਅਰ ਦੱਖਣੀ ਐਵਾਰਡ ਮਿਲ ਚੁੱਕੇ ਹਨ।

Punjabi Bollywood Tadka


Tags: AR Rahman Birthday Allah Rakha Rahman Slumdog Millionaire Grammy Awards Indian Composer