FacebookTwitterg+Mail

'ਏ ਫੈਨਟਾਸਟਿਕ ਵੂਮਨ' ਨੂੰ ਮਿਲਿਆ ਵਿਦੇਸ਼ੀ ਭਾਸ਼ਾ ਦੀ ਬੈਸਟ ਫਿਲਮ ਦਾ ਐਵਾਰਡ

a fantastic woman
05 March, 2018 11:36:36 AM

ਲੰਡਨ(ਬਿਊਰੋ)— 90ਵਾਂ ਅਕੈਡਮੀ ਐਵਾਰਡ ਭਾਵ ਆਸਕਰ ਐਵਾਰਡ ਸਮਾਗਮ ਕੈਲੀਫੋਰਨੀਆ ਦੇ ਡੌਲਬੀ ਥੀਏਟਰ 'ਚ ਸ਼ੁਰੂ ਹੋ ਚੁੱਕਾ ਹੈ। ਆਸਕਰ ਐਵਾਰਡ ਸਮਾਗਮ 'ਚ ਹੁਣ ਤੱਕ ਕਈ ਐਵਾਰਡ ਐਲਾਨ ਕੀਤੇ ਜਾ ਚੁੱਕੇ ਹਨ। ਆਸਕਰ 'ਚ 'ਅ ਫੈਨਟਾਸਟਿਕ ਵੂਮਨ' ਨੂੰ ਵਿਦੇਸ਼ੀ ਭਾਸ਼ਾ ਦੀ ਸਰਵਸ਼੍ਰੇਸ਼ਠ ਫਿਲਮ ਚੁਣਿਆ ਗਿਆ ਹੈ। ਨਿਰਦੇਸ਼ਨ ਸੇਬਸਟਨ ਲੇਲੀਓ ਨੇ ਫਿਲਮ ਦੀ ਮੁੱਖ ਅਦਾਕਾਰਾ, ਟਰਾਂਸਜੈਂਡਰ ਸਟਾਰ ਡੈਨੀਐਲਾ ਵੇਗਾ ਨਾਲ ਪੁਰਸਕਾਰ ਸਵੀਕਾਰ ਕੀਤਾ ਤੇ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੀ ਸਰਾਹਨਾ ਵੀ ਕੀਤੀ। 
ਪੁਰਸਕਾਰ ਸਵੀਕਾਰ ਕਰਦੇ ਹੋਏ ਲੇਲੀਓ ਨੇ ਆਪਣੇ ਦੋਸਤਾਂ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ''ਮੈਂ ਇਸ ਨੂੰ ਤੁਹਾਡੇ ਸਾਰਿਆ ਨਾਲ ਸਾਂਝਾ ਕਰਦਾ ਹਾਂ।'' 'ਏ ਫੈਨਟਾਸਟਿਕ ਵੂਮਨ' ਨੇ ਇਸ ਸ਼੍ਰੇਣੀ 'ਚ 'ਦਿ ਇੰਸਲਟ' (ਲੇਬਨਾਨ), 'ਲਵਲੇਸ (ਰੂਸ), 'ਆਨ ਬਾਡੀ ਐਂਡ ਸੋਲ' (ਹੰਗਰੀ) ਤੇ 'ਦਿ ਸਕਵਾਇਰ (ਸਵੀਡਨ) ਨੂੰ ਮਾਤ ਦਿੱਤੀ ਹੈ।


Tags: A Fantastic WomanOscar 2018Best Foreign LanguageSebastián Lelio

Edited By

Chanda Verma

Chanda Verma is News Editor at Jagbani.