FacebookTwitterg+Mail

ਐਕਸ਼ਨ-ਰੋਮਾਂਸ ਦਾ ਜ਼ਬਰਦਸਤ ਤੜਕਾ ਹੈ ਸਿਧਾਰਥ-ਜੈਕਲੀਨ ਦੀ ਫਿਲਮ 'ਏ ਜੈਂਟਲਮੈਨ' ਦਾ ਟਰੇਲਰ

a gentleman trailer
10 July, 2017 01:54:18 PM

ਮੁੰਬਈ— ਸਿਧਾਰਥ ਮਲਹੋਤਰਾ ਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ 'ਏ ਜੈਂਟਲਮੈਨ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ 'ਚ ਸਿਧਾਰਥ ਦੇ ਦੋ ਅੰਦਾਜ਼ ਦੇਖਣ ਨੂੰ ਮਿਲੇ, ਜਿਨ੍ਹਾਂ 'ਚੋਂ ਇਕ ਸੁੰਦਰ ਤੇ ਸੁਸ਼ੀਲ ਲੜਕੇ ਦਾ ਹੈ, ਜਿਸ ਕੋਲ ਸਭ ਕੁਝ ਹੈ, ਸਿਰਫ ਇਕ ਲੜਕੀ ਦੀ ਕਮੀ ਹੈ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਕਾਵਿਆ ਯਾਨੀ ਕਿ ਜੈਕਲੀਨ ਫਰਨਾਂਡੀਜ਼ ਦੀ ਐਂਟਰੀ ਹੁੰਦੀ ਹੈ। ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ ਹੈ ਪਰ ਅਭਿਨੇਤਰੀ ਨੂੰ ਥੋੜ੍ਹਾ ਜਿਹਾ ਰਿਸਕੀ ਲੜਕਾ ਚਾਹੀਦਾ ਹੈ। ਆਪਣੀ ਦੋਸਤ ਨਾਲ ਗੱਲ ਕਰਦਿਆਂ ਅਭਿਨੇਤਰੀ ਕਹਿੰਦੀ ਹੈ ਕਿ ਲੜਕੇ 'ਚ ਕੋਈ ਕਮੀ ਨਹੀਂ ਹੈ ਪਰ ਇਹ ਕੁਝ ਜ਼ਿਆਦਾ ਹੀ ਸੇਫ ਹੈ। ਸਿਧਾਰਥ ਦੀ ਜ਼ਿੰਦਗੀ 'ਚ ਨਵਾਂ ਮੋੜ ਉਦੋਂ ਆਉਂਦਾ ਹੈ, ਜਦੋਂ ਫਿਲਮ 'ਚ ਉਨ੍ਹਾਂ ਦੇ ਜੁੜਵਾ ਰਿਸ਼ੀ ਦੀ ਐਂਟਰੀ ਹੁੰਦੀ ਹੈ।

ਟਰੇਲਰ ਦੇਖ ਕੇ ਇਹ ਲੱਗ ਰਿਹਾ ਹੈ ਕਿ ਉਸ ਦਾ ਇਹ ਅੰਦਾਜ਼ ਕਿਸੇ ਮਾਫੀਆ ਜਾਂ ਚੋਰ ਦਾ ਹੈ, ਜਿਸ ਦੇ ਪਿੱਛੇ ਲੋਕ ਪਏ ਹੋਏ ਹਨ ਪਰ ਗਲਤੀ ਨਾਲ ਉਹ ਗੌਰਵ ਯਾਨੀ ਕਿ ਸਿੱਧੇ-ਸਾਦੇ ਸਿਧਾਰਥ ਨੂੰ ਫੜ ਲੈਂਦੇ ਹਨ। ਇਥੋਂ ਹੀ ਐਕਸ਼ਨ ਤੇ ਰੋਮਾਂਸ ਦੀ ਸ਼ੁਰੂਆਤ ਹੁੰਦੀ ਹੈ। ਸਿਧਾਰਥ ਨੇ ਪਰਦੇ 'ਤੇ ਪਹਿਲੀ ਵਾਰ ਡਬਲ ਰੋਲ ਨਿਭਾਇਆ ਹੈ। ਉਸ ਦੇ ਦੋਵੇਂ ਹੀ ਰੋਲ ਕਾਫੀ ਮਜ਼ੇਦਾਰ ਹਨ। ਟਰੇਲਰ 'ਚ ਸੁਨੀਲ ਸ਼ੈੱਟੀ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਕਾਫੀ ਸਮੇਂ ਬਾਅਦ ਪਰਦੇ 'ਤੇ ਦੇਖਣਾ ਮਜ਼ੇਦਾਰ ਹੋਵੇਗਾ। ਫਿਲਮ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Sidharth Malhotra Jacqueline Fernandez Suniel Shetty A Gentleman Trailer