FacebookTwitterg+Mail

ਸੰਯੁਕਤ ਰਾਸ਼ਟਰ 'ਚ ਰਹਿਮਾਨ ਦੀ ਸ਼ਾਨਦਾਰ ਪੇਸ਼ਕਾਰੀ

    1/2
17 August, 2016 08:09:56 AM

ਮੁੰਬਈ— ਆਸਕਰ ਜੇਤੂ ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ 70ਵੇਂ ਸੁਤੰਤਰਤਾ ਦਿਵਸ ਮੌਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ ਵਿਚ ਆਪਣੀ ਪੇਸ਼ਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਏ। ਉਨ੍ਹਾਂ ਨੇ ਕਰਨਾਟਕ ਸੰਗੀਤ ਦੀ ਮਸ਼ਹੂਰ ਕਲਾਕਾਰ ਐੱਮ. ਐੱਸ. ਸੁੱਬੁਲਕਸ਼ਮੀ ਦੇ ਸੰਗੀਤ, ਸੂਫੀ ਗੀਤਾਂ ਅਤੇ ਆਪਣੇ ਮਸ਼ਹੂਰ ਗਾਣੇ 'ਜੈ ਹੋ' ਰਾਹੀਂ ਰੰਗ ਬੰਨ੍ਹਿਆ।
ਸੰਯੁਕਤ ਰਾਸ਼ਟਰ ਹਾਲ ਵਿਚ ਪੇਸ਼ਕਾਰੀ ਦੇਣ ਵਾਲੇ 49 ਸਾਲਾ ਰਹਿਮਾਨ ਸੁੱਬੁਲਕਸ਼ਮੀ ਤੋਂ ਬਾਅਦ ਦੂਜੇ ਭਾਰਤੀ ਫਨਕਾਰ ਹੋ ਗਏ ਹਨ। ਕੰਸਰਟ ਦਾ ਆਯੋਜਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਸ਼ੰਕਰ ਨੇਤਰਾਲਯ ਨਾਲ ਮਿਲ ਕੇ ਭਾਰਤ ਦੇ 70ਵੇਂ ਸੁਤੰਤਰਤਾ ਦਿਵਸ ਮੌਕੇ ਕੀਤਾ ਸੀ। ਸੁੱਬੁਲਕਸ਼ਮੀ ਵੱਲੋਂ ਸੰਯੁਕਤ ਰਾਸ਼ਟਰ ਵਿਚ ਦਿੱਤੀ ਗਈ ਪੇਸ਼ਕਾਰੀ ਦੇ ਵੀ ਇਸ ਸਾਲ 50 ਸਾਲ ਪੂਰੇ ਹੋ ਰਹੇ ਹਨ। ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤੀ ਗਈ ਹੁਣ ਤੱਕ ਦੀ ਪਹਿਲੀ ਸੰਗੀਤਕਾਰ ਸੁੱਬੁਲਕਸ਼ਮੀ ਨੂੰ ਸੰਯੁਕਤ ਰਾਸ਼ਟਰ ਨੇ ਸਵ. ਜਨਰਲ ਸਕੱਤਰ ਯੂ ਥਾਂਟ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਅਕਤੂਬਰ 1966 ਵਿਚ ਪੇਸ਼ਕਾਰੀ ਦੇਣ ਲਈ ਸੱਦਾ ਦਿੱਤਾ ਸੀ। ਇਸੇ ਨਾਲ ਉਹ ਉਥੇ ਪੇਸ਼ਕਾਰੀ ਦੇਣ ਵਾਲੀ ਪਹਿਲੀ ਭਾਰਤੀ ਬਣ ਗਈ ਸੀ। ਭਾਰਤ ਦੇ 70ਵੇਂ ਸੁਤੰਤਰਤਾ ਦਿਵਸ 'ਤੇ ਆਯੋਜਨ ਸਮਾਰੋਹ ਵਿਚ ਦਰਸ਼ਕਾਂ ਵਿਚ ਰਾਜਦੂਤ, ਰਾਜਨਾਇਕ ਅਤੇ ਭਾਰਤੀ ਅਮਰੀਕੀ ਸਨ, ਜਿਨ੍ਹਾਂ ਨੇ ਰਹਿਮਾਨ ਦੇ ਮੰਚ 'ਤੇ ਆਉਂਦੇ ਹੀ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਰਹਿਮਾਨ ਰਵਾਇਤੀ ਭਾਰਤੀ ਪਹਿਰਾਵੇ ਵਿਚ ਸਨ। ਲੱਗਭਗ ਤਿੰਨ ਘੰਟੇ ਤੱਕ ਚੱਲੇ ਇਸ ਕੰਸਰਟ ਵਿਚ ਰਹਿਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੁੱਬੁਲਕਸ਼ਮੀ ਦੇ ਸੰਗੀਤ ਅਤੇ ਰਚਨਾਵਾਂ 'ਤੇ ਪੇਸ਼ਕਾਰੀ ਦਿੱਤੀ।


Tags: ਸੰਯੁਕਤ ਰਾਸ਼ਟਰਰਹਿਮਾਨਪੇਸ਼ਕਾਰੀ RahmanUnited Nationspresentation