FacebookTwitterg+Mail

'ਦੰਗਲ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਡਰਿਆ ਹੈ : ਆਮਿਰ ਖਾਨ

aamir khan
10 December, 2016 12:42:36 PM

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਦੰਗਲ' ਤੋਂ ਕਾਫੀ ਉਮੀਦਾਂ ਹੈ। ਫਿਲਮ ਇੰਡਸਟਰੀ 'ਚ ਲੰਬੇ ਸਮੇਂ ਤੋਂ ਜੁੜੇ ਹੋਣ ਦੇ ਬਾਵਜੂਦ ਵੀ ਆਮਿਰ ਆਪਣੀ ਫਿਲਮ 'ਦੰਗਲ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਡਰਿਆ ਹੋਇਆ ਹੈ। ਜਦੋਂ ਆਮਿਰ ਖਾਨ ਤੋਂ ਪੁੱਛਿਆ ਗਿਆ ਕਿ ਤੁਹਾਡੀ ਅਗਲੀ ਆਉਣ ਵਾਲੀ ਫਿਲਮ 'ਦੰਗਲ' ਤੋਂ ਤੁਹਾਨੂੰ ਕਿੰਨੀਆਂ ਉਮੀਦਾਂ ਹਨ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ''ਮੈਂ ਲੰਬੇ ਸਮੇਂ ਤੋਂ ਇਸ ਫਿਲਮ ਇੰਡਸਟਰੀ 'ਚ ਹਾਂ ਪਰ ਮੈਂ ਅਜੇ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਡਰਿਆ ਜਿਹਾ ਰਹਿੰਦਾ ਹੈ।''

ਜ਼ਿਕਰਯੋਗ ਹੈ ਕਿ ਆਮਿਰ ਖਾਨ ਆਪਣੀ ਫਿਲਮ 'ਦੰਗਲ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਫਿਲਹਾਲ ਨਵੀਂ ਦਿੱਲੀ 'ਚ ਹੈ। ਇਸ ਫਿਲਮ 'ਚ ਆਮਿਰ ਹਰਿਆਣਾ ਦੇ ਪਹਿਲਵਾਨ ਮਹਾਵੀਰ ਫੋਗਟ ਦੀ ਭੂਮਿਕਾ 'ਚ ਨਜ਼ਰ ਆਵੇਗਾ। ਇਹ ਫਿਲਮ 23 ਦਸੰਬਰ ਨੂੰ ਰਿਲੀਜ਼ ਹੋਵੇਗੀ।

Tags: ਆਮਿਰ ਖਾਨਡਰਿਆਨਵੀਂ ਦਿੱਲੀAamir Khan intimidatednew Delhi