FacebookTwitterg+Mail

ਸੰਜੇ ਦੱਤ ਦੀ ਬਾਇਓਪਿਕ ਦੀ ਸਕ੍ਰਿਪਟ ਕਾਫੀ ਵਧੀਆ ਹੈ : ਆਮਿਰ ਖਾਨ

aamir khan
10 December, 2016 04:32:04 PM
ਮੁੰਬਈ— ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਕਿਹਾ ਕਿ ਸੰਜੇ ਦੱਤ ਦੇ ਜੀਵਨ 'ਤੇ ਬਣ ਰਹੀ ਫਿਲਮ ਦੀ ਸਕ੍ਰਿਪਟ ਬਹੁਤ ਹੀ ਵਧੀਆ ਹੈ। ਬਾਲੀਵੁੱਡ ਫਿਲਮਕਾਰ ਰਾਜਕੁਮਾਰ ਹਿਰਾਨੀ, ਸੰਜੇ ਦੱਤ ਦੇ ਜੀਵਨ 'ਤੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ 'ਚ ਮੁੱਖ ਭੂਮਿਕਾ ਲਈ ਰਣਬੀਰ ਕਪੂਰ ਦੀ ਚੋਣ ਕੀਤੀ ਗਈ ਹੈ।
ਆਮਿਰ ਖਾਨ ਨੇ ਕਿਹਾ, 'ਇਸ ਫਿਲਮ ਦੀ ਸਕ੍ਰਿਪਟ ਮੈਂ ਸੁਣੀ ਹੈ ਤੇ ਉਹ ਵਾਕਈ 'ਚ ਬਿਹਤਰੀਨ ਹੈ। ਮੈਂ ਰਾਜੂ ਹਿਰਾਨੀ ਨਾਲ ਗੱਲ ਕੀਤੀ ਤੇ ਕਿਹਾ ਕਿ ਸਿਨੇਮਾ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਅਜਿਹੇ ਅਭਿਨੇਤਾ ਨੂੰ ਜ਼ਿਆਦਾ ਪ੍ਰਸਿੱਧੀ ਮਿਲੇਗੀ, ਜੋ ਕਿ ਫਿਲਮ 'ਚ ਹੈ ਹੀ ਨਹੀਂ।'
ਉਨ੍ਹਾਂ ਕਿਹਾ ਕਿ ਇਸ ਫਿਲਮ ਕਾਰਨ ਰਣਬੀਰ ਤੋਂ ਜ਼ਿਆਦਾ ਪ੍ਰਸਿੱਧੀ ਸੰਜੇ ਦੱਤ ਨੂੰ ਮਿਲੇਗੀ। ਚਰਚਾ ਹੈ ਕਿ ਸੋਨਮ ਕਪੂਰ ਨੂੰ ਮਾਧੁਰੀ ਦੀਕਸ਼ਿਤ ਦੇ ਕਿਰਦਾਰ 'ਚ ਦੇਖਿਆ ਜਾਵੇਗਾ। ਉਥੇ ਸੁਨੀਲ ਦੱਤ ਦਾ ਕਿਰਦਾਰ ਅਕਸ਼ੇ ਖੰਨਾ ਨਿਭਾਉਂਦੇ ਨਜ਼ਰ ਆ ਸਕਦੇ ਹਨ।

Tags: ਸੰਜੇ ਦੱਤ Sanjay Dutt ਬਾਇਓਪਿਕ Biopic ਆਮਿਰ ਖਾਨ Aamir Khan ਰਣਬੀਰ ਕਪੂਰ Ranbir Kapoor