FacebookTwitterg+Mail

ਆਮਿਰ ਦੀ 'ਦੰਗਲ' ਨੂੰ ਤਮਿਲ ਆਵਾਜ਼ ਦੇਣ ਤੋਂ ਇਸ ਅਭਿਨੇਤਾ ਨੇ ਕੀਤਾ ਇਨਕਾਰ

aamir khan
10 December, 2016 04:47:38 PM
ਮੁੰਬਈ—ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦੰਗਲ' ਦੇ ਪ੍ਰਮੋਸ਼ਨ 'ਚ ਰੁਝਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਪਰਸਟਾਰ ਰਜਨੀਕਾਂਤ ਨੇ ਕੁਸ਼ਤੀ 'ਤੇ ਆਧਾਰਿਤ ਫਿਲਮ 'ਦੰਗਲ' ਨੂੰ ਤਮਿਲ ਆਵਾਜ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮੰਗ ਆਪ ਸ਼ਾਹਰੁਖ ਖਾਨ ਕੀਤਾ ਸੀ। ਰਜਨੀਕਾਂਤ ਦੇ ਇਕ ਕਰੀਬੀ ਸੂਤਰ ਮੁਤਾਬਕ, '' ਆਮਿਰ ਖਾਨ ਨੇ ਰਜਨੀਕਾਂਤ ਸਰ ਤੋਂ ਫਿਲਮ ਦੀ ਸਕ੍ਰੀਨਿੰਗ ਦੀ ਅਤੇ 'ਦੰਗਲ' 'ਚ ਆਪਣੇ ਕਿਰਦਾਰ ਨੂੰ ਤਮਿਲ ਵਰਜ਼ਨ 'ਚ ਡਬ ਕਰਨ ਦੀ ਬੇਨਤੀ ਕੀਤੀ। ਜਦੋਂ ਕਿ ਰਜਨੀਕਾਂਤ ਸਰ ਨੂੰ ਇਹ ਫਿਲਮ ਕਾਫੀ ਪਸੰਦ ਆਈ ਹੈ ਪਰ ਡਬਿੰਗ ਲਈ ਉਨ੍ਹਾਂ ਨੇ ਪਿਆਰ ਨਾਲ ਨਾ ਕਰ ਦਿੱਤੀ।''
ਜ਼ਿਕਰਯੋਗ ਹੈ ਕਿ ਨੀਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ ਫਿਲਮ 'ਦੰਗਲ' ਮਹਾਵੀਰ ਸਿੰਘ ਫੋਗਟ ਦੀ ਬਾਇਓਪਿਕ ਹੈ, ਜੋ ਆਪਣੀਆਂ ਬੇਟੀਆਂ ਗੀਤਾ ਫੋਗਟ ਅਤੇ ਬਬਿਤਾ ਕੁਮਾਰੀ ਨੂੰ ਕੁਸ਼ਤੀ ਸਿਖਾਉਂਦਾ ਹੈ। ਗੀਤਾ ਅਤੇ ਬਬਿਤਾ ਨੇ ਸਾਲ 2010 ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਲਈ 'ਕ੍ਰਮਸ਼ : ਸਵਰਣ ਅਤੇ ਰਜਤ ਪਦਕ' ਜਿੱਤਿਆ ਸੀ। ਆਮਿਰ ਖਾਨ ਦੀ ਇਹ ਫਿਲਮ 23 ਦਸੰਬਰ ਨੂੰ ਰਿਲੀਜ਼ ਹੋਵੇਗੀ।

Tags: ਆਮਿਰ ਖਾਨ ਦੰਗਲਰਜਨੀਕਾਂਤਤਮਿਲ ਆਵਾਜ਼ਇਨਕਾਰAamir Khan dangal Rajinikanth Tamil voice refused