FacebookTwitterg+Mail

spl anniversary : ਇਸ ਤਰ੍ਹਾਂ ਹੋਈ ਸੀ ਆਮਿਰ ਖਾਨ ਅਤੇ ਪਤਨੀ ਕਿਰਨ ਰਾਓ ਦੀ 'ਲਵ ਸਟੋਰੀ' ਦੀ ਸ਼ੁਰੂਆਤ

    1/15
28 December, 2016 10:24:55 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਅਤੇ ਕਿਰਨ ਰਾਓ ਦਾ ਵਿਆਹ 28 ਦਸੰਬਰ 2005 ਨੂੰ ਵਿਆਹ ਦੇ ਬੰਧਨ 'ਚ ਬੱਝੇ ਸੀ। ਅੱਜ ਉਨ੍ਹਾਂ ਦੀ 11ਵੀਂ ਵਰ੍ਹੇਗੰਢ ਹੈ। ਆਮਿਰ ਤੇ ਕਿਰਨ ਦੇ ਵਿਆਹ ਨੂੰ ਅੱਜ ਪੂਰੇ 11 ਸਾਲ ਹੋ ਗਏ ਹਨ। ਆਮਿਰ ਅਤੇ ਕਿਰਨ ਦੀ ਮੁਲਾਕਾਤ ਫਿਲਮ 'ਲਗਾਨ' ਦੇ ਸੈੱਟ 'ਤੇ ਹੋਈ ਸੀ। ਆਸ਼ੁਤੋਸ਼ ਗੋਵਾਰਿਕਰ ਦੀ ਫਿਲਮ 'ਲਗਾਨ' 'ਚ ਕਿਰਨ ਰਾਓ ਸਹਾਇਕ ਡਾਇਰੈਕਟਰ ਸੀ। ਹੋਲੀ-ਹੋਲੀ ਦੋਵਾਂ ਦੀ ਦੋਸਤੀ ਹੋ ਗਈ। ਇਸ ਤੋਂ ਬਾਅਦ ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੇ ਸਾਲ 2005 'ਚ ਵਿਆਹ ਕਰਵਾ ਲਿਆ ਸੀ। ਕਿਰਨ ਨੇ ਵਿਆਹ ਤੋਂ ਬਾਅਦ ਆਪਣੀ ਪਛਾਣ ਕਾਇਮ ਕੀਤੀ। ਉਨ੍ਹਾਂ ਨੇ 'ਧੋਬੀ ਘਾਟ' ਫਿਲਮ ਦਾ ਨਿਰਦੇਸ਼ਨ ਕੀਤਾ। ਆਮਿਰ ਅਤੇ ਕਿਰਨ ਦਾ ਇਕ ਬੇਟਾ ਆਜਾਦ ਹੈ।
ਜ਼ਿਕਰਯੋਗ ਹੈ ਕਿ ਕਿਰਨ ਰਾਓ ਆਮਿਰ ਖਾਨ ਦੀ ਦੂਜੀ ਪਤਨੀ ਹੈ। ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਸੀ। ਸਾਲ 2002 'ਚ ਆਮਿਰ ਅਤੇ ਰੀਨਾ ਦਾ ਤਲਾਕ ਹੋ ਗਿਆ ਸੀ। ਰੀਨਾ ਤੋਂ ਆਮਿਰ ਦੇ ਦੋ ਬੱਚੇ ਈਰਾ ਅਤੇ ਜੁਨੈਦ ਹੈ।

Tags: ਆਮਿਰ ਖਾਨਕਿਰਨ ਰਾਓ11ਵੀਂ ਵਹ੍ਰੇਗੰਢAamir Khan Kiran Rao 11th vahregadh