FacebookTwitterg+Mail

ਆਮਿਰ ਦੀ ਬੇਟੀ ਈਰਾ ਕਰ ਰਹੀ ਹੈ ਬਾਲੀਵੁੱਡ 'ਚ ਡੈਬਿਊ, ਇਸ ਸਟਾਰ ਨਾਲ ਕਰੇਗੀ ਕੰਮ

19 February, 2017 12:12:49 PM
ਮੁੰਬਈ— ਬਾਲੀਵੁੱਡ 'ਚ ਸਟਾਰ ਕਿਡਸ ਦੀ ਐਂਟਰੀ ਹੋ ਰਹੀ ਹੈ ਅਤੇ ਇਨ੍ਹੀ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ 'ਚ ਖਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਦੀ ਬੇਟੀ ਈਰਾ ਨੇ ਇੰਡਸਟਰੀ 'ਚ ਕਦਮ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਖਬਰਾਂ ਆ ਰਹੀਆਂ ਹਨ ਕਿ, ਈਰਾ ਮਿਊਜ਼ਿਸ਼ਿਅਨ ਰਾਮ ਸੰਪਤ ਨਾਲ ਡੈਬਿਊ ਕਰ ਰਹੀ ਹੈ। ਈਰਾ ਨੇ ਰਾਮ ਸੰਪਤ ਦੀ ਸਹਾਇਕ ਤੌਰ 'ਤੇ ਕਦਮ ਰੱਖਣ ਦੀ ਯੋਜਨਾ ਕੀਤੀ ਹੈ। ਰਾਮ ਸੰਪਤ ਦੀ ਆਖਿਰੀ ਫਿਲਮ 'ਰਈਸ' ਹੈ, ਜਿਸ 'ਚ ਉਨ੍ਹਾਂ ਨੇ ਕੰਮ ਕੀਤਾ ਹੈ। ਆਮਿਰ ਦੀ ਬੇਟੀ ਈਰਾ ਨੂੰ ਬਚਪਨ ਤੋਂ ਹੀ ਮਿਊਜ਼ਿਕ ਨਾਲ ਲਗਾਅ ਹੈ। ਇਸ ਲਈ ਈਰਾ ਨੇ ਮਿਊਜ਼ਿਕ 'ਚ ਕ੍ਰਿਐਟਿਵ, ਪ੍ਰੋਡਕਸ਼ਨ ਅਤੇ ਮੈਨੇਜਮੈਂਟ ਕਰਨ ਲਈ ਰਾਮ ਸੰਪਤ ਦੀ ਟੀਮ ਚੁਣੀ। ਆਮਿਰ ਰਾਮ ਸੰਪਤ ਨਾਲ 'ਡੈਲੀ ਬੈਲੀ' ਅਤੇ 'ਤਲਾਸ਼' ਫਿਲਮ 'ਚ ਕੰਮ ਕਰ ਚੁੱਕੇ ਹਨ। ਆਮਿਰ ਖਾਨ ਦੀ ਆਪਣੀ ਬੇਟੀ ਈਰਾ ਨਾਲ ਖਾਸ ਬੌਨਡਿੰਗ ਹੈ। ਉਨ੍ਹਾਂ ਦੀ ਬੇਟੀ ਨਾਲ ਕਈ ਵਾਰ ਨਜ਼ਰ ਆ ਚੁੱਕੇ ਹਨ। ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਬੇਟੀ ਈਰਾ ਨੇ ਫਰਸਟ ਪੇਂਟਿੰਗ ਐਗਜੀਬੀਸ਼ਨ ਲਾਈ ਸੀ, ਜਿਸ 'ਚ ਖਾਸ ਆਮਿਰ ਖਾਨ ਪਹੁੰਚੇ ਸਨ ਅਤੇ ਉਨ੍ਹਾਂ ਨੇ ਬਲੈਕ ਐਂਡ ਵਾਈਟ ਲੈਂਡਸਕੇਪ ਦੀ ਪੇਂਟਿੰਗ ਖਰੀਦੀ ਸੀ।
ਆਮਿਰ ਦੀ ਸਾਬਕਾ ਪਤਨੀ ਦੀ ਬੇਟੀ ਹੈ ਈਰਾ
ਈਰਾ ਆਮਿਰ ਖਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਬੇਟੀ ਹੈ। ਪਹਿਲੀ ਪਤਨੀ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਸਾਲ 2005 'ਚ ਆਮਿਰ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ ਸੀ। ਆਮਿਰ-ਕਿਰਨ ਦਾ ਇੱਕ ਬੇਟਾ ਆਜ਼ਾਦ ਰਾਓ ਖਾਨ ਹੈ।


Tags: Aamir Khan ira khanRam Sampathਆਮਿਰ ਖਾਨਰਾਮ ਸੰਪਤ ਈਰਾ