FacebookTwitterg+Mail

ਆਮਿਰ ਦੀ 'ਦੰਗਲ' ਨੇ 'ਬਾਹੂਬਲੀ 2' ਨੂੰ ਇੰਨੇ ਕਰੋੜ ਨਾਲ ਦਿੱਤੀ ਮਾਤ

aamir khan
29 May, 2017 04:26:23 PM

ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ 'ਦੰਗਲ' ਨੇ ਆਖਿਰਕਾਰ ਬਾਕਸ ਆਫਿਸ ਦੀ ਲੜਾਈ 'ਚ 'ਬਾਹੂਬਲੀ 2' ਤੋਂ ਬਾਜ਼ੀ ਮਾਰ ਹੀ ਲਈ ਹੈ। 'ਦੰਗਲ' ਨੇ ਚੀਨ ਬਾਕਸ ਆਫਿਸ 'ਤੇ ਚੌਥੇ ਐਤਵਾਰ ਨੂੰ ਫੇਰ ਤੋਂ ਧਮਾਕਾ ਕਰ ਦਿੱਤਾ ਹੈ। ਨਿਤੇਸ਼ ਤਿਵਾਰੀ ਨਿਰਦੇਸ਼ਿਤ 'ਦੰਗਲ' ਨੇ ਹੁਣ ਤੱਕ ਵਰਲਡਵਾਈਡ 1, 633 ਕਰੋੜ ਦੀ ਕਮਾਈ ਕਰ ਲਈ ਹੈ। ਉੱਥੇ ਹੀ 'ਬਾਹੂਬਲੀ 2' ਦੀ ਕਮਾਈ 1,633 ਕਰੋੜ ਰੁਪਏ ਹੈ। 'ਦੰਗਲ' ਦੀ ਸਭ ਤੋਂ ਵੱਧ ਕਮਾਈ ਚੀਨ 'ਚ ਹੋਈ ਹੈ।


ਰਾਜਮੌਲੀ ਦੀ 'ਬਾਹੂਬਲੀ 2' ਆਪਣੇ ਪੰਜਵੇਂ ਸ਼ੁੱਕਰਵਾਰ ਅਤੇ ਆਪਣੀ ਰਿਲੀਜ਼ ਦੇ 30ਵੇਂ ਦਿਨ 15 ਕਰੋੜ ਦੀ ਕਮਾਈ ਦੇ ਨਾਲ 1620 ਕਰੋੜ ਦੀ ਕੁੱਲ ਕਮਾਈ ਕਰ ਚੁੱਕੀ ਹੈ। ਉੱਥੇ 'ਦੰਗਲ' ਚੀਨ ਦੇ ਬਾਕਸ ਆਫਿਸ 'ਤੇ ਛਾਈ ਹੋਈ ਹੈ। ਫਿਲਮ 'ਚ ਚੀਨੀ ਬਾਕਸ ਆਫਿਸ 'ਤੇ ਆਪਣੇ ਚੌਥੇ ਸ਼ਨੀਵਾਰ ਨੂੰ 18 ਕਰੋੜ ਦੀ ਕੁੱਲ ਕਮਾਈ ਦੇ ਨਾਲ ਕੁਲ 887 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਇਕਲੇ ਹੀ ਕਰ ਲਈ ਹੈ।ਆਪਣੀ ਸਾਰੀ ਕਮਾਈ ਮਿਲਾ ਕੇ 'ਦੰਗਲ' ਅਤੇ 'ਬਾਹੂਬਲੀ 2' ਕਰੋੜ ਰੁਪਏ ਅੱਗੇ ਨਿਕਲ ਚੁੱਕੀ ਹੈ, ਉਂਝ ਹੁਣ 'ਬਾਹੂਬਲੀ 2' ਵੀ ਚੀਨ 'ਚ ਰਿਲੀਜ਼ ਹੋ ਚੁੱਕੀ ਹੈ। ਚੀਨ 'ਚ ਫਿਲਮ ਨੇ 5 ਮਈ ਨੂੰ ਰਿਲੀਜ਼ ਹੋਈ ਹੈ ।

ਇਸ ਦੀ ਅਧਿਕਾਰਿਕ ਤੌਰ 'ਤੇ ਗੁਆਂਢੀ ਦੇਸ਼ 'ਚ ਪਹਿਲੀ ਸਕ੍ਰੀਨਿੰਗ ਬੀਜ਼ਿੰਗ ਅੰਤਰ ਰਾਸ਼ਟਰੀ ਫਿਲਮ ਫੈਸਟ ਦੇ ਦੌਰਾਨ ਹੋਈ ਸੀ, ਜਿੱਥੇ ਫਿਲਮ ਨੂੰ ਅਦਭੂਤ ਰਿਸਪਾਂਸ ਮਿਲਿਆ। ਦੱਸ ਦਈਏ ਕਿ ਆਮਿਰ ਚੀਨ 'ਚ ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਲਾਕਾਰਾਂ 'ਚ ਸ਼ਾਮਿਲ ਹਨ।


Tags: Hindi MovieCelebrityAamir KhanDangalBaahubali 2Prabhasਆਮਿਰ ਖਾਨਦੰਗਲਬਾਹੂਬਲੀ 2