FacebookTwitterg+Mail

'ਠੱਗਸ ਆਫ ਹਿੰਦੁਸਤਾਨ' ਲਈ ਆਮਿਰ ਨੇ ਘਟਾਇਆ 50 ਕਿਲੋ ਭਾਰ, ਤਸਵੀਰਾਂ ਵਾਇਰਲ

aamir khan
19 June, 2017 07:08:49 PM

ਮੁੰਬਈ— ਆਮਿਰ ਖਾਨ ਆਪਣੀਆਂ ਫਿਲਮਾਂ ਲਈ ਕਾਫੀ ਮਿਹਨਤ ਕਰਦੇ ਹਨ ਤੇ ਆਪਣੇ ਕਿਰਦਾਰ ਲਈ ਉਹ ਆਪਣੀ ਬਾਡੀ ਨੂੰ ਵੀ ਬਹੁਤ ਛੇਤੀ ਬਦਲ ਲੈਂਦੇ ਹਨ। ਆਪਣੀ ਪਿਛਲੀ ਫਿਲਮ 'ਦੰਗਲ' ਲਈ ਉਨ੍ਹਾਂ ਨੇ ਆਪਣਾ ਭਾਰ 120 ਕਿਲੋ ਤਕ ਕੀਤਾ ਸੀ।
Punjabi Bollywood Tadka
ਫਿਲਹਾਲ ਆਮਿਰ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਕਰ ਰਹੇ ਹਨ ਤੇ ਇਸ ਫਿਲਮ ਲਈ ਉਨ੍ਹਾਂ ਨੇ ਆਪਣਾ 50 ਕਿਲੋ ਭਾਰ ਘੱਟ ਕਰ ਲਿਆ ਹੈ। ਹੁਣ ਆਮਿਰ ਆਪਣੇ ਨਾਰਮਲ ਭਾਰ 70 ਕਿਲੋ 'ਤੇ ਆ ਗਏ ਹਨ।
Punjabi Bollywood Tadka
ਫਿਲਮ 'ਠੱਗਸ ਆਫ ਹਿੰਦੁਸਤਾਨ' ਦੇ ਸੈੱਟ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਪਤਲੇ ਨਜ਼ਰ ਆ ਰਹੇ ਹਨ।
Punjabi Bollywood Tadka
ਟਵਿਟਰ 'ਤੇ ਆਮਿਰ ਦੇ ਫੈਨ ਪੇਜ ਨੇ ਉਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਮਿਰ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆ ਰਹੇ ਹਨ।​​​​​​​​​​​​​​
Punjabi Bollywood Tadka


Tags: Aamir Khan Thugs Of Hindostan Fatima Sana Shaikh Twitter ਆਮਿਰ ਖਾਨ ਠੱਗਸ ਆਫ ਹਿੰਦੁਸਤਾਨ ਫਾਤਿਮਾ ਸਨਾ ਸ਼ੇਖ