FacebookTwitterg+Mail

Pics : 'ਠਗਸ ਆਫ ਹਿੰਦੋਸਤਾਨ' ਦੇ ਲਈ ਆਮਿਰ ਦੀ ਅਜਿਹੀ ਝਲਕ ਆਈ ਸਾਹਮਣੇ!

aamir khan
27 June, 2017 06:00:47 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਮਿਰ ਦਾ ਆਪਣੀ ਇਸ ਫਿਲਮ ਦੇ ਲੁਕ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ 'ਚ ਆਮਿਰ ਦਾ ਕਾਫੀ ਬਦਲਿਆ ਹੋਇਆ ਲੁਕ ਸਾਹਮਣੇ ਆਇਆ ਹੈ। ਆਮਿਰ ਇਸ ਤਸਵੀਰ 'ਚ ਨੱਕ 'ਚ ਨੋਜ ਪਿਨ ਪਹਿਣੇ ਦਿਖਾਈ ਦੇ ਰਹੇ ਹਨ। ਆਮਿਰ ਦਾ ਇਹ ਲੁਕ ਕਾਫੀ ਚਰਚਾ 'ਚ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਮਿਰ ਦਾ ਇਹ ਲੁਕ 'ਠਗਸ ਆਫ ਹਿੰਦੋਸਤਾਨ' ਦੇ ਲਈ ਹੈ। 

Punjabi Bollywood Tadka
ਜ਼ਿਕਰਯੋਗ ਹੈ ਕਿ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਮੇਗਾਸਟਾਰ ਅਮਿਤਾਭ ਬੱਚਨ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ 'ਦੰਗਲ' 'ਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਫਾਤਿਮਾ ਸਨਾ ਸ਼ੇਖ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਸ ਫਿਲਮ ਦੀ ਸ਼ੂਟਿੰਗ ਮਾਲਟਾ 'ਚ ਹੋ ਰਹੀ ਹੈ। ਬੀਤੇ ਦਿਨ ਹੀ ਕੈਟਰੀਨਾ ਦਾ ਫਿਲਮ ਦੇ ਸੈੱਟ ਤੋਂ ਆਪਣੀ ਤਸਵੀਰ ਸ਼ੇਅਰ ਕੀਤੀ ਸੀ।

Punjabi Bollywood Tadka


Tags: Aamir Khan Thugs of Hindostan Katrina Kaif Amitabh Bachchan First Look ਆਮਿਰ ਖਾਨ ਠਗਸ ਆਫ ਹਿੰਦੋਸਤਾਨ