FacebookTwitterg+Mail

ਪਹਿਲਾਂ ਨਾਲੋਂ ਬਿਹਤਰ ਹਨ ਆਮਿਰ ਖਾਨ, ਫੈਨਜ਼ ਨਾਲ ਸੈਲਫੀ ਖਿੱਚਵਾਉਂਦੇ ਆਏ ਨਜ਼ਰ

aamir khan
17 August, 2017 04:57:33 PM

ਮੁੰਬਈ— ਬੀਤੇ ਦਿਨੀਂ ਖਬਰ ਸੀ ਕਿ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਸਵਾਈਨ ਫਲੂ ਦਾ ਸ਼ਿਕਾਰ ਹੋ ਗਏ ਹਨ। ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਹਾਲ ਹੀ 'ਚ ਆਮਿਰ ਮੁੰਬਈ ਦੇ ਅੰਧੇਰੀ 'ਚ ਫੈਨਜ਼ ਨਾਲ ਸੈਲਫੀ ਖਿੱਚਵਾਉਂਦੇ ਨਜ਼ਰ ਆਏ।
Punjabi Bollywood Tadka
ਹਾਲਾਂਕਿ ਆਮਿਰ ਇਕੱਲੇ ਹੀ ਸਵਾਈ ਫਲੂ ਨਾਲ ਪੀੜਤ ਨਹੀਂ ਸਨ। ਆਮਿਰ ਦੀ ਪਤਨੀ ਕਿਰਣ ਰਾਵ ਨੂੰ ਵੀ ਸਵਾਈਨ ਫਲੂ ਨੇ ਆਪਣੀ ਲਪੇਟ 'ਚ ਲਿਆ ਸੀ। ਇਸ ਬੀਮਾਰੀ ਕਾਰਨ ਆਮਿਰ ਜਲ ਰੱਖ-ਰਖਾਅ ਨਾਲ ਜੁੜੇ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਨਹੀਂ ਹੋ ਸਕੇ ਸਨ। ਇਸ 'ਚ ਉਨ੍ਹਾਂ ਦੀ ਭਰਪਾਈ ਸ਼ਾਹਰੁਖ ਖਾਨ ਨੇ ਕੀਤੀ ਸੀ।
Punjabi Bollywood Tadka
ਛੇਤੀ ਹੀ ਆਮਿਰ ਵੱਡੇ ਪਰਦੇ 'ਤੇ ਮੁੜ ਦਸਤਕ ਦੇਣਗੇ। 18 ਅਕਤੂਬਰ ਨੂੰ ਫਿਲਮ 'ਸੀਕ੍ਰੇਟ ਸੁਪਰਸਟਾਰ' ਰਿਲੀਜ਼ ਹੋਣ ਜਾ ਰਹੀ ਹੈ। ਹਰ ਫਿਲਮ ਦੀ ਤਰ੍ਹਾਂ ਇਸ ਫਿਲਮ 'ਚ ਵੀ ਉਹ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ 'ਸੀਕ੍ਰੇਟ ਸੁਪਰਸਟਾਰ' ਦਾ ਟਰੇਲਰ ਲਾਂਚ ਕੀਤਾ ਗਿਆ ਸੀ।
Punjabi Bollywood Tadka


Tags: Aamir Khan Swine Flu Fans Selfie Secret Superstar