FacebookTwitterg+Mail

ਕੀ 'ਠਗਸ ਆਫ ਹਿੰਦੋਸਤਾਨ' ਤੋਂ ਬਾਅਦ ਇਹ ਹੋਵੇਗੀ ਆਮਿਰ ਦੀ ਆਉਣ ਵਾਲੀ ਫਿਲਮ

aamir khan
26 September, 2017 05:32:44 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਆਮਿਰ ਦੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ 'ਠਗਸ ਆਫ ਹਿੰਦੋਸਤਾਨ' ਤੋਂ ਬਾਅਦ ਆਮਿਰ ਕਿਹੜੀ ਫਿਲਮ ਬਣਾਉਣ ਜਾ ਰਹੇ ਹਨ। ਅਜਿਹਾ ਹਰ ਵਾਰ ਜ਼ਰੂਰੀ ਨਹੀਂ ਹੁੰਦਾ ਹੈ ਕਿ ਹਰ ਵਾਰ ਆਮਿਰ ਆਪਣੀ ਜੁਬਾਨ ਨਾਲ ਹੀ ਆਉਣ ਵਾਲੀ ਫਿਲਮ ਬਾਰੇ ਦੱਸਣਗੇ। ਤੁਹਾਨੂੰ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਣੀ ਹੋਵੇਗੀ।
ਦਰਸਅਲ ਹਾਲ ਹੀ 'ਚ ਆਮਿਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ 'ਬਿਫੋਰ ਦਿ ਫਾਲ' ਨਾਂ ਇਕ ਬੈਸਟ ਸੈਲਰ ਕਿਤਾਬ ਨਾਲ ਦਿਖਾਈ ਦੇ ਰਹੇ ਹਨ। ਇਸਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਆਮਿਰ 'ਠਗਸ ਆਫ ਹਿੰਦੋਸਤਾਨ' ਤੋਂ ਬਾਅਦ ਇਸ ਕਿਤਾਬ 'ਤੇ ਫਿਲਮ ਬਣਾਉਣ ਦੀ ਤਿਆਰੀ 'ਚ ਹਨ। ਜੇਕਰ ਉਹ ਇਸ ਕਿਤਾਬ 'ਤੇ ਫਿਲਮ ਬਣਾਉਣਗੇ ਤਾਂ ਇਹ ਕਾਫੀ ਦਿਲਚਸਪ ਬਣੇਗੀ। ਇਸ ਬਾਰੇ ਅਜੇ ਤੱਕ ਆਮਿਰ ਵਲੋਂ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ, ਫਾਤਿਮਾ ਸਨਾ ਸ਼ੇਖ ਅਤੇ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।


Tags: Aamir Khan Thugs of Hindostan Before the Fall Katrina Kaif Fatima Sana Shaikh Amitabh Bachchan