FacebookTwitterg+Mail

ਬੇਟੀ ਦੇ ਇਸ਼ਾਰਿਆਂ 'ਤੇ ਥਿਰਕੇ ਆਮਿਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ

aamir khan
16 October, 2017 06:31:54 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੂੰ ਪ੍ਰਮੋਟ ਕਰਨ ਲੱਗੇ ਹੋਏ ਹਨ। ਆਮਿਰ ਨੇ ਅੱਜ ਯਾਨੀ ਸੋਮਵਾਰ ਆਪਣੇ ਟਵਿਟਰ ਅਕਾਊਂਟ 'ਤੇ 'ਸੀਕ੍ਰੇਟ ਸੁਪਰਸਟਾਰ' ਦੇ ਗੀਤ 'ਸੈਕਸੀ ਬੱਲੀਏ' ਦਾ ਮੇਕਿੰਗ ਵੀਡੀਓ ਸ਼ੇਅਰ ਕੀਤਾ ਹੈ। ਫਿਲਮ ਦੇ ਇਸ ਗੀਤ ਨੂੰ ਮੀਕਾ ਸਿੰਘ ਨੇ ਗਾਇਆ ਹੈ ਅਤੇ ਗੀਤ ਦਾ ਮੇਕਿੰਗ ਵੀਡੀਓ ਦੇਖਣ 'ਚ ਕਾਫੀ ਦਿਲਚਸਪ ਲੱਗ ਰਿਹਾ ਹੈ।


ਦਰਸਅਲ ਫਿਲਮ ਦਾ ਇਹ ਗੀਤ ਮਸਤੀ ਵਾਲਾ ਹੈ ਅਤੇ ਇਸ 'ਚ ਆਮਿਰ ਦਾ ਡਾਂਸ ਕੁਝ ਇਸ ਤਰ੍ਹਾਂ ਦਾ ਹੈ ਜਿਸਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਓਗੇ। ਆਮਿਰ ਦੇ ਇਸ ਗੀਤ ਨੂੰ 'ਦੰਗਲ' 'ਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਸਾਨਿਆ ਮਲਹੋਤਰਾ ਨੇ ਕੋਰਿਓਗ੍ਰਾਫ ਕੀਤਾ ਹੈ। ਕੋਰਿਓਗ੍ਰਾਫਰ ਦੇ ਤੌਰ 'ਤੇ ਸਾਨਿਆ ਦਾ ਇਹ ਪਹਿਲਾ ਗੀਤ ਹੈ। ਭਾਵੇ ਹੀ ਫਿਲਮ 'ਚ ਸਾਨਿਆ ਆਨਸਕ੍ਰੀਨ ਨਾ ਨਜ਼ਰ ਆਵੇ ਪਰ ਫਿਰ ਵੀ ਉਹ ਇਸ ਫਿਲਮ ਨਾਲ ਜੁੜੀ ਹੋਈ ਹੈ। ਆਮਿਰ ਦੀ ਇਸ ਫਿਲਮ 'ਚ ਜ਼ਾਇਰਾ ਵਸੀਮ ਲੀਡ ਕਿਰਦਾਰ 'ਚ ਦਿਖਾਈ ਦੇ ਰਹੀ ਹੈ। ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Aamir Khan Secret Superstar Sanya Malhotra choreographer Zaira Wasim Hindi Film