FacebookTwitterg+Mail

ਆਮਿਰ ਖਾਨ ਨਾਲ ਲਿਆ ਪੰਗਾ ਤਾਂ ਸਸਪੈਂਡ ਹੋਇਆ KRK ਦਾ ਟਵਿਟਰ ਅਕਾਊਂਟ, ਯੂਜ਼ਰਸ ਬੋਲੇ 'ਬੈਸਟ ਦੀਵਾਲੀ ਗਿਫਟ'

aamir khan
20 October, 2017 03:39:03 PM

ਨਵੀਂ ਦਿੱਲੀ(ਬਿਊਰੋ)— ਵਿਵਾਦਿਤ ਬਿਆਨਾਂ ਤੇ ਟਵੀਟਸ ਲਈ ਮਸ਼ਹੂਰ ਕਮਾਲ ਆਰ ਖਾਨ ਉਰਫ ਕੇ. ਆਰ. ਕੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਹਾਲਾਂਕਿ ਕਿ ਇਸ ਵਾਰ ਉਸ ਨੇ ਕਿਸੇ ਨਾਲ ਲੜਾਈ ਨਹੀਂ ਕੀਤੀ ਤੇ ਨਾ ਹੀ ਕਿਸੇ ਸਟਾਰ ਨੂੰ ਭਲਾ-ਬੁਰਾ ਕਿਹਾ ਹੈ। ਚਰਚਾ ਦਾ ਵਿਸ਼ਾ ਇਹ ਹੈ ਕਿ ਉਸ ਦਾ ਆਫੀਸ਼ੀਅਲ ਟਵਿਟਰ ਹੈਂਡਲ ਸਸਪੈਂਡ ਕਰ ਦਿੱਤਾ ਗਿਆ ਹੈ।

Punjabi Bollywood Tadka

ਫਿਲਮਾਂ ਦੀ ਅਲੋਚਕਾਂ ਦੇ ਜ਼ਰੀਏ ਉਸ ਦਾ ਮਜ਼ਾਕ ਵੀ ਬਣਨ ਵਾਲੇ ਕੇ. ਆਰ. ਕੇ. ਕਿਸੇ ਵੀ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਆਪਣਾ ਰਿਵਿਊ ਦਿੰਦਾ ਹੈ।

ਹਾਲ ਹੀ 'ਚ ਕੇ. ਆਰ. ਕੇ. ਨੇ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਰਿਵਿਊ ਦਿੱਤਾ ਸੀ। ਜਿਥੇ ਫਿਲਮ ਅਲੋਚਕ ਉਸ ਦੀ ਪ੍ਰਸ਼ੰਸਾਂ ਕਰ ਰਹੇ ਹਨ, ਉਥੇ ਹੀ ਕੇ. ਆਰ. ਕੇ. ਨੇ ਇਸ ਨੂੰ ਬੇਕਾਰ ਕਰਾਰ ਦਿੱਤਾ ਹੈ। ਹਾਲਾਂਕਿ ਆਮਿਰ ਖਾਨ ਪੰਗਾ ਲੈਣਾ ਉਸ ਨੂੰ ਕਾਫੀ ਭਰੀ ਪਿਆ ਤੇ ਉਸ ਦਾ ਟਵਿਟਰ ਅਕਾਊਂਟ ਸਸਪੈਂਡ ਹੋ ਗਿਆ।

ਟਵਿਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੇ. ਆਰ. ਕੇ. ਨੇ ਇਸ ਦੀ ਭੜਾਸ ਫੇਸਬੁੱਕ 'ਤੇ ਕੱਢੀ ਤੇ ਕਿਹਾ ਕਿ, ''ਮੈਂ ਇਸ ਅਕਾਊਂਟ 'ਤੇ ਕਾਫੀ ਮਿਹਨਤ ਕੀਤੀ ਸੀ, ਤਾਂ ਜਾ ਕੇ ਮੈਂ 6 ਮਿਲੀਅਨ ਸਮਰਥਕਾਂ ਦਾ ਸਾਥ ਹਾਸਲ ਕੀਤਾ ਸੀ। ਉਸ ਨੇ ਇਹ ਵੀ ਲਿਖਿਆ ਕਿ ਆਮਿਰ ਦੇ ਕਹਿਣ 'ਤੇ ਹੀ ਅਚਾਨਕ ਇਸ ਦਾ ਅਕਾਊਂਟ ਟਵਿਟਰ ਬਿਨਾ ਚੇਤਾਵਨੀ ਦਿੱਤੇ ਕਿਵੇਂ ਬੰਦ ਕਰ ਸਕਦੇ ਹੋ?

ਮੇਰੀ ਵੈੱਬਸਾਈਟ 'ਤੇ ਯੂਟਿਊਬ ਚੈਨਲ ਵੀ ਹੈ। ਉਥੇ ਵੀ ਉਨ੍ਹਾਂ ਦੀ ਫਿਲਮ ਬਾਰੇ ਬੋਲਣਗੇ।''


ਦੱਸਣਯੋਗ ਹੈ ਕਿ ਕੇ. ਆਰ. ਕੇ. ਖਿਲਾਫ ਕਿਸੇ ਸ਼ਿਕਾਇਤ ਦਰਜ ਕੀਤੀ ਹੈ, ਇਸ ਦੀ ਜਾਣਕਾਰੀ ਨਹੀਂ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਜ਼ੋਰਾਂ 'ਤੇ ਹੈ।

ਅਕਾਊਂਟ ਸਸਪੈਂਡ ਹੋਣ ਦੇ ਬਾਵਜੂਦ ਵੀ ਕੇ. ਆਰ. ਕੇ. ਦੀ ਖਿੱਲੀ (ਮਜ਼ਾਕ) ਟਵਿਟਰ 'ਤੇ ਖੂਬ ਉੱਡੀ।

 


Tags: Aamir KhanSecret SuperstarKRK Bollywood Celebrity Hindi Movieਕਮਾਲ ਆਰ ਖਾਨਆਮਿਰ ਖਾਨ