FacebookTwitterg+Mail

ਜਦੋਂ ਆਮਿਰ ਖਾਨ ਨੂੰ ਆਟੋ-ਰਿਕਸ਼ਾ ਦੇ ਪਿੱਛੇ ਪੋਸਟਰਜ਼ ਚਿਪਕਾਉਣ ਲਈ ਚਾਲਕ ਤੋਂ ਸੁਣਨੀਆਂ ਪਈਆਂ ਸਨ ਖਰੀਆਂ ਖੋਟੀਆਂ

aamir khan
28 November, 2017 05:15:49 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਭਾਵੇਂ ਹੀ ਅੱਜ ਸੁਪਰਸਟਾਰ ਹੋਣ ਪਰ ਇਕ ਦੌਰ ਅਜਿਹਾ ਵੀ ਰਿਹਾ, ਜਦੋਂ ਉਨ੍ਹਾਂ ਨੂੰ ਆਟੋ ਰਿਕਸ਼ਾ ਦੇ ਪਿੱਛੇ ਫਿਲਮ ਦੇ ਪੋਸਟਰਜ਼ ਚਿਪਕਾਉਣੇ ਪਏ ਸਨ। ਇੰਨਾ ਹੀ ਨਹੀਂ, ਅਜਿਹਾ ਕਰਨ ਲਈ ਆਮਿਰ ਨੂੰ ਇਕ ਆਟੋ ਰਿਕਸ਼ਾ ਚਾਲਕ ਦੀ ਡਾਂਟ ਖਾਣੀ ਪਈ ਸੀ।

Punjabi Bollywood Tadka

ਅਸਲ 'ਚ ਆਮਿਰ ਦੀ ਪਹਿਲੀ ਫਿਲਮ ਭਾਵੇਂ ਹੀ 'ਹੋਲੀ' ਹੋਵੇ, ਪਰ ਉਨ੍ਹਾਂ ਨੂੰ ਸਫਲਤਾ 1988 'ਚ ਆਈ 'ਕਿਯਾਮਤ ਸੇ ਕਿਯਾਮਤ ਤਕ' ਨਾਲ ਮਿਲੀ। ਇਸ ਫਿਲਮ ਦਾ ਬਜਟ ਬਹੁਤ ਘੱਟ ਸੀ। ਇਸ ਲਈ ਇਸ ਦੇ ਪ੍ਰਮੋਸ਼ਨ ਦੀ ਜ਼ਿੰਮੇਦਾਰੀ ਫਿਲਮ ਦੇ ਲੀਡ ਐਕਟਰ ਆਮਿਰ ਖਾਨ ਤੇ ਸੁਪੋਰਟਿੰਗ ਐਕਟਰ ਰਾਜਿੰਦਰਨਾਥ ਜੁਤਸ਼ੀ ਨੇ ਚੁੱਕੀ ਸੀ।

Punjabi Bollywood Tadka

ਇਨ੍ਹਾਂ ਨੇ ਆਪਣੀ ਫਿਲਮ ਦੇ ਪੋਸਟਰ ਆਟੋ-ਰਿਕਸ਼ਾ ਦੇ ਪਿੱਛੇ ਲਗਾ ਕੇ ਫਿਲਮ ਨੂੰ ਪ੍ਰਮੋਟ ਕੀਤਾ। ਕਈ ਵਾਰ ਆਟੋ ਚਾਲਕ ਉਨ੍ਹਾਂ ਨਾਲ ਨਾਰਾਜ਼ ਵੀ ਹੋ ਜਾਂਦੇ। ਇਕ ਆਟੋ ਚਾਲਕ ਪੋਸਟਰ ਚਿਪਕਾਉਣ ਤੋਂ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਆਮਿਰ ਨੂੰ ਖੂਬ ਸਣਾਈਆਂ ਸਨ।

Punjabi Bollywood Tadka

ਆਮਿਰ ਸਾਰਿਆ ਨੂੰ ਦੱਸਦੇ ਸਨ ਕਿ ਇਸ ਫਿਲਮ ਦੇ ਹੀਰੋ ਹਨ ਪਰ ਕੋਈ ਉਨ੍ਹਾਂ ਨੂੰ ਭਾਅ ਨਹੀਂ ਦਿੰਦਾ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਇੰਨਾ ਨਜ਼ਰਅੰਦਾਜ਼ ਕਰ ਹੇ ਹਨ, ਉਹ ਅੱਗੇ ਜਾ ਕੇ ਇਕ ਦਿਨ ਸੁਪਰਸਟਾਰ ਬਣੇਗਾ। ਜ਼ਿਕਰਯੋਗ ਹੈ ਕਿ ਆਮਿਰ ਦੀ ਇਹ ਫਿਲਮ ਕਾਫੀ ਹਿੱਟ ਹੋਈ ਸੀ।

Punjabi Bollywood Tadka

ਇਸ 'ਚ ਉਨ੍ਹਾਂ ਦੇ ਆਪੋਜ਼ਿਟ ਜੂਹੀ ਚਾਵਲਾ ਸੀ। ਇਸ ਨੂੰ ਆਮਿਰ ਦੇ ਚਾਚਾ ਨਾਸਿਰ ਹੁਸਾਨ ਨੇ ਪ੍ਰੋਡਿਊਸ ਤੇ ਕਜ਼ਨ ਮੰਸੂਰ ਖਾਨ ਨੇ ਨਿਰਦੇਸ਼ਿਤ ਕੀਤੀ ਸੀ। ਆਮਿਰ ਦੇ ਪਿਤਾ ਤਾਹਿਰ ਹੁਸੈਨ ਪਹਿਲਾ ਨਹੀਂ ਚਾਹੁੰਦੇ ਸਨ ਕਿ ਆਮਿਰ ਫਿਲਮਾਂ 'ਚ ਜਾਣ, ਉਹ ਉਨ੍ਹਾਂ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ।

Punjabi Bollywood Tadka

ਪਰ ਬਾਅਦ 'ਚ ਆਮਿਰ ਨੂੰ ਉਨ੍ਹਾਂ ਨੇ ਚਾਚਾ ਨਾਸਿਰ ਹੁਸੈਨ ਨੂੰ ਅਸੀਸਟ ਕਰਨ ਦੀ ਇਜਾਜ਼ਤ ਦੇ ਦਿੱਤੀ। ਡਾਇਰੈਕਸ਼ਨ ਤੋਂ ਨਿਕਲ ਕੇ ਆਮਿਰ ਐਕਟਿੰਗ 'ਚ ਆਏ ਤੇ ਸਟਾਰ ਬਣ ਗਏ।

Punjabi Bollywood Tadka


Tags: Aamir khanPostersAuto rickshawQayamat se qayamat takJuhi ChawlaRajendranath Zutshiਆਮਿਰ ਖਾਨ ਕਿਯਾਮਤ ਸੇ ਕਿਯਾਮਤ ਤਕ