FacebookTwitterg+Mail

ਆਮਿਰ ਖਾਨ ਦਾ ਇਸ ਮਹਿਲਾ ਨਾਲ ਵੀ ਸੀ ਅਫੇਅਰ, ਨਾਜਾਇਜ਼ ਬੇਟੇ ਦੇ ਬਣੇ ਹਨ ਪਿਤਾ

aamir khan
15 March, 2018 03:00:22 PM

ਮੁੰਬਈ(ਬਿਊਰੋ)— ਬਾਲੀਵੁੱਡ ਵਿਚ ਮਿਸਟਰ ਪਰਫੈਕਸ਼ਨਿਸਟ ਨੇ ਨਾਂ ਨਾਲ ਜਾਣੇ ਜਾਣ ਵਾਲੇ ਮਸ਼ਹੂਰ ਸਟਾਰ ਆਮਿਰ ਖਾਨ ਬੀਤੇ ਦਿਨੀਂ 53 ਸਾਲ ਦੇ ਹੋ ਗਏ ਹਨ। ਜ਼ਿਆਦਾਤਰ ਲੋਕ ਸਿਰਫ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ 2 ਔਰਤਾਂ ਹੀ ਆਈਆਂ ਸਨ, ਜਿਨ੍ਹਾਂ ਵਿਚ ਇਕ ਰੀਨਾ ਦੱਤਾ ਅਤੇ ਦੂਸਰੀ ਕਿਰਨ ਰਾਵ ਹੈ ਪਰ ਇਕ ਰਿਪੋਰਟ ਮੁਤਾਬਕ ਤਾਂ ਆਮਿਰ ਖਾਨ ਦੇ ਬ੍ਰਿਟਿਸ਼ ਜਰਨਲਿਸਟ ਜੈਸਿਕਾ ਹਾਈਂਸ ਨਾਲ ਵੀ ਸਬੰਧ ਸਨ ਅਤੇ ਜੈਸਿਕਾ ਨੇ ਆਮਿਰ ਦੇ ਨਾਜਾਇਜ਼ ਬੱਚੇ ਨੂੰ ਵੀ ਜਨਮ ਦਿੱਤਾ ਸੀ।
Punjabi Bollywood Tadka

ਜ਼ਿਕਰਯੋਗ ਹੈ ਕਿ ਜੈਸਿਕਾ ਉਹੀ ਔਰਤ ਹੈ, ਜਿਸ ਨੇ ਅਮਿਤਾਭ ਬੱਚਨ ਦੀ ਲਾਈਫ 'ਤੇ ਕਿਤਾਬ ਲਿਖੀ ਸੀ। ਪਾਪੂਲਰ ਇੰਟਰਟੇਨਮੈਂਟ ਮੈਗਜ਼ੀਨ ਵਲੋਂ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਮਹਿਲਾ ਪੱਤਰਕਾਰ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਸੀ ਕਿ ਆਮਿਰ ਖਾਨ ਉਸ ਦੇ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਚੁੱਕੇ ਹਨ।


Tags: Aamir KhanJessica HynesMansoor KhanHoli Yaadon Ki Baaraat Qayamat Se Qayamat Tak Raakh Lagaan Taare Zameen Par

Edited By

Sunita

Sunita is News Editor at Jagbani.