FacebookTwitterg+Mail

ਕੈਟਰੀਨਾ ਨੇ ਸ਼ੇਅਰ ਕੀਤਾ ਆਮਿਰ ਨਾਲ ਡਾਂਸ ਵੀਡੀਓ, ਹੋ ਰਿਹੈ ਵਾਇਰਲ

aamir khan
16 March, 2018 03:51:36 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ 14 ਮਾਰਚ ਨੂੰ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਨਮਦਿਨ ਮੌਕੇ ਆਮਿਰ ਨੂੰ ਕਈ ਬਾਲੀਵੁੱਡ ਸਟਾਰਜ਼ ਨੇ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਹੀ ਕੈਟਰੀਨਾ ਨੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਸੀ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਆਮਿਰ ਤੇ ਕੈਟਰੀਨਾ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਆਮਿਰ-ਕੈਟਰੀਨਾ ਦਾ ਇਹ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

A post shared by Katrina Kaif (@katrinakaif) on

ਦੱਸਣਯੋਗ ਹੈ ਕਿ ਕੈਟਰੀਨਾ ਤੇ ਆਮਿਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ 'ਚ ਇਨ੍ਹਾਂ ਦੋਹਾਂ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਹਨ। ਫਿਲਮ ਦਾ ਨਿਰਦੇਸ਼ਨ ਵਿਜੇ ਕ੍ਰਿਸ਼ਣਾ ਆਚਾਰਿਆ ਕਰ ਰਹੇ ਹਨ।


Tags: Aamir Khan Katrina Kaif Dance Video Thugs of Hindostan Viral Hindi Film

Edited By

Kapil Kumar

Kapil Kumar is News Editor at Jagbani.