FacebookTwitterg+Mail

ਇਸ ਵਜ੍ਹਾ ਆਮਿਰ ਨੇ ਨਕਾਰਿਆ ਸੀ 'ਸੰਜੂ' 'ਚ ਸੁਨੀਲ ਦੱਤ ਦਾ ਕਿਰਦਾਰ

aamir khan
02 June, 2018 06:28:35 PM

ਮੁੰਬਈ (ਬਿਊਰੋ)— ਆਪਣੀ ਆਉਣ ਵਾਲੀ ਫਿਲਮ 'ਸੰਜੂ' ਦੀ ਤਿਆਰੀਆਂ 'ਚ ਰੁੱਝੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਇਕ ਅਸਲ ਵਜ੍ਹਾ ਦਾ ਖੁਲਾਸਾ ਕੀਤਾ ਹੈ ਕਿ ਸੁਪਰਸਟਾਰ ਆਮਿਰ ਖਾਨ ਨੇ ਫਿਲਮ 'ਚ ਸੁਨੀਲ ਦੱਤ ਦੀ ਭੂਮਿਕਾ ਕਿਉਂ ਨਹੀਂ ਨਿਭਾਈ ਸੀ। ਦਰਸਅਲ, ਰਾਜਕੁਮਾਰ ਹਿਰਾਨੀ ਨੇ 'ਸੰਜੂ' ਦੇ ਟਰੇਲਰ ਲਾਂਚ ਦੌਰਾਨ ਇਸ ਬਾਰੇ ਗੱਲ ਕੀਤੀ। ਉੱਥੇ ਉਨ੍ਹਾਂ ਨਾਲ ਰਣਬੀਰ ਕਪੂਰ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਰਾਜਕੁਮਾਰ ਹਿਰਾਨੀ, ਸੋਨਮ ਕਪੂਰ, ਦੀਆ ਮਿਰਜ਼ਾ ਅਤੇ ਵਿੱਕੀ ਕੌਸ਼ਲ ਵਰਗੇ ਕਲਕਾਰ ਮੌਜੂਦ ਹਨ।

ਇਹ ਪੁੱਛੇ ਜਾਣ 'ਤੇ ਕਿ ਆਮਿਰ ਲਈ ਫਿਲਮ ਨਾ ਕਰਨ 'ਤੇ ਉਸ ਦੀ ਕੀ ਪ੍ਰਤੀਕਿਰਿਆ ਸੀ। ਹਿਰਾਨੀ ਨੇ ਕਿਹਾ, ''ਆਮਿਰ ਮੇਰਾ ਚੰਗਾ ਦੋਸਤ ਹੈ, ਮੈਂ ਜਦੋਂ ਵੀ ਸਕ੍ਰਿਪਟ ਲਿਖਦਾ ਹਾਂ ਉਨ੍ਹਾਂ ਨੂੰ ਜ਼ਰੂਰ ਸੁਣਾਉਂਦਾ ਹਾਂ ਅਤੇ ਉਨ੍ਹਾਂ ਕੋਲੋਂ ਲੋਕਪ੍ਰਿਯਤਾ ਲੈਂਦਾ ਹਾਂ। ਇਸ ਲਈ ਇਹ ਸਕ੍ਰਿਪਟ ਮੈਂ ਉਨ੍ਹਾਂ ਨੂੰ ਸੁਣਾਈ। ਉਨ੍ਹਾਂ ਕਿਹਾ, ''ਇਸ ਇਰਾਦੇ ਨਾਲ ਨਹੀਂ ਕਿ ਉਹ ਇਸ 'ਚ ਭੂਮਿਕਾ ਨਿਭਾਉਣ। ਉਨ੍ਹਾਂ ਸਕ੍ਰਿਪਟ 'ਚ ਬਹੁਤ ਦਿਲਚਸਪੀ ਦਿਖਾਈ ਅਤੇ ਇਹ ਉਨ੍ਹਾਂ ਨੂੰ ਪਸੰਦ ਆਈ।

ਫਿਰ ਮੈਂ ਆਮਿਰ ਨੂੰ ਪੁਛਿਆ ਕਿ ਤੁਸੀਂ ਦੱਤ ਸਾਹਿਬ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹੋ? ਉਨ੍ਹਾਂ ਇਸ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਸਮੇਂ ਬਾਅਦ ਮਿਲਦੇ ਹਾਂ ਅਤੇ ਜਦੋਂ ਅਸੀਂ ਦੋਬਾਰਾ ਅਗਲੇ ਹਫਤੇ ਮਿਲੇ ਤਾਂ ਉਨ੍ਹਾਂ ਮੈਨੂੰ 'ਦੰਗਲ' ਦਿਖਾਈ ਅਤੇ ਕਿਹਾ ਦੇਖੋ ਮੈਂ ਪਹਿਲਾਂ ਇਕ ਬਜ਼ਰੁਗ ਵਿਅਕਤੀ ਦਾ ਕਿਰਦਾਰ ਨਿਭਾਅ ਚੁੱਕਿਆ ਹਾਂ ਅਤੇ ਇਸ ਤੋਂ ਬਾਅਦ ਜੇਕਰ ਅਗਲੀ ਫਿਲਮ 'ਚ ਮੈਂ ਬਜ਼ੁਰਗ ਦੀ ਭੂਮਿਕਾ ਨਿਭਾਉਂਦਾ ਹਾਂ ਤਾਂ ਮੈਨੂੰ ਨੌਜਵਾਨ ਵਿਅਕਤੀ ਦਾ ਕਿਰਦਾਰ ਮਿਲਣਾ ਬੰਦਾ ਹੋ ਜਾਵੇਗਾ। ਆਖਿਰਕਾਰ ਅਸੀਂ ਪਰੇਸ਼ ਰਾਵਲ ਨੂੰ ਦੱਤ ਸਾਹਿਬ ਦੀ ਭੂਮਿਕਾ ਦੇ ਦਿੱਤੀ।


Tags: Aamir Khan Rajkumar Hirani Sanju Suneel Dutt Paresh Rawal Bollywood Actor

Edited By

Kapil Kumar

Kapil Kumar is News Editor at Jagbani.