FacebookTwitterg+Mail

ਬਿਹਾਰ ਹੜ੍ਹ ਪੀੜਤਾਂ ਲਈ ਆਮਿਰ ਖਾਨ ਨੇ ਕੀਤੀ ਮਦਦ ਦੀ ਅਪੀਲ

aamir khan bihar floods
21 August, 2017 09:29:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਬਿਹਾਰ 'ਚ ਆਏ ਹੜ੍ਹ ਲਈ ਸੋਮਵਾਰ ਨੂੰ ਲੋਕਾਂ ਨੂੰ ਰਾਹਤ ਕਾਰਜਾਂ 'ਚ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ 'ਚ ਯੋਗਦਾਨ ਦੇਣ ਦੀ ਅਪੀਲ ਕੀਤੀ। ਆਮਿਰ ਆਪਣੀ ਅਗਾਮੀ ਫਿਲਮ 'ਸੀਕ੍ਰੇਟ ਸੁਪਰਸਟਾਰ' ਲਈ ਇਕ ਪ੍ਰਚਾਰ ਪ੍ਰੋਗਰਾਮ 'ਚ ਮੌਜੂਦ ਸਨ। ਆਮਿਰ ਨੇ ਕਿਹਾ, 'ਕੁਦਰਤੀ ਆਫਤਾਂ 'ਤੇ ਸਾਡਾ ਕੋਈ ਵੱਸ ਨਹੀਂ ਹੈ ਪਰ ਅਸੀਂ ਹਾਲਾਤ 'ਚ ਸੁਧਾਰ ਲਈ ਆਪਣਾ ਯੋਗਦਾਨ ਤਾਂ ਦੇ ਹੀ ਸਕਦੇ ਹਾਂ।'
ਉਨ੍ਹਾਂ ਅੱਗੇ ਕਿਹਾ, 'ਮੈਂ ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਹਾਰ ਦੇ ਮੁੱਖ ਮੰਤਰੀ ਆਫਤ ਰਾਹਤ ਫੰਡ 'ਚ ਯੋਗਦਾਨ ਦੇਣ ਦੀ ਅਪੀਲ ਕਰਦਾ ਹਾਂ ਤਾਂ ਕਿ ਸਾਡੀ ਸਰਕਾਰ ਵੀ ਸਥਿਤੀ 'ਚ ਸੁਧਾਰ ਲਈ ਕੰਮ ਕਰ ਸਕੇ।'

ਹਾਲ ਹੀ 'ਚ ਆਮਿਰ ਨੇ ਟਵਿਟਰ 'ਤੇ ਇਕ ਵੀਡੀਓ ਸੁਨੇਹਾ ਪੋਸਟ ਕਰਕੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਇਕੱਠੇ ਆਉਣ ਦੀ ਬੇਨਤੀ ਕੀਤੀ ਸੀ। ਆਮਿਰ ਨੇ ਕਿਹਾ ਸੀ, 'ਗੁਜਰਾਤ ਤੇ ਅਸਾਮ ਦੇ ਕੁਝ ਇਲਾਕੇ ਬੁਰੀ ਤਰ੍ਹਾਂ ਨਾਲ ਹੜ੍ਹ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਅਸੀਂ ਕੁਦਰਤ ਦੇ ਸਾਹਮਣੇ ਕਮਜ਼ੋਰ ਹਾਂ ਪਰ ਆਪਣੇ ਭਰਾਵਾਂ-ਭੈਣਾਂ ਲਈ ਯਕੀਨੀ ਤੌਰ 'ਤੇ ਕੁਝ ਕਰ ਸਕਦੇ ਹਾਂ।'


Tags: Aamir Khan Bihar Floods Secret Superstar Twitter