FacebookTwitterg+Mail

ਚਰਚਾ ਤੋਂ ਦੂਰ ਰਹਿੰਦੀ ਹੈ ਆਮਿਰ ਦੀ ਬੇਟੀ ਤਾਂ ਬੇਟਾ 20 ਦੀ ਉਮਰ ਤੋਂ ਹੀ ਕਰ ਰਿਹੈ ਡੇਟਿੰਗ

aamir khan daughter and son
14 March, 2018 07:17:12 PM

ਮੁੰਬਈ (ਬਿਊਰੋ)— ਆਮਿਰ ਖਾਨ ਅੱਜ 53 ਸਾਲਾਂ ਦੇ ਹੋ ਗਏ ਹਨ। ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਫਿਲਹਾਲ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਜਿਥੇ ਉਹ ਸਿਰਫ 4 ਸਾਲ ਦੀ ਉਮਰ 'ਚ ਹੀ ਫਿਲਮ 'ਯਾਦੋਂ ਕੀ ਬਾਰਾਤ' ਕਰ ਚੁੱਕੇ ਸਨ, ਉਥੇ ਉਨ੍ਹਾਂ ਦੇ ਦੋਵੇਂ ਵੱਡੇ ਬੱਚੇ ਜੁਨੈਦ ਤੇ ਇਰਾ ਹੁਣ ਤਕ ਬਾਲੀਵੁੱਡ ਤੋਂ ਦੂਰ ਹਨ।
Punjabi Bollywood Tadka
ਲਗਭਗ 21 ਸਾਲ ਦੀ ਆਮਿਰ ਦੀ ਬੇਟੀ ਇਰਾ ਫਿਲਹਾਲ ਬਾਲੀਵੁੱਡ ਤੋਂ ਦੂਰ ਹੈ। ਉਸ ਨੂੰ ਪੇਂਟਿੰਗ ਦਾ ਸ਼ੌਕ ਹੈ ਤੇ ਉਹ ਬਹੁਤ ਹੀ ਸ਼ਾਨਦਾਰ ਪੇਂਟਿੰਗ ਬਣਾਉਂਦੀ ਹੈ। ਉਹ ਅਕਸਰ ਬਾਲੀਵੁੱਡ ਪਾਰਟੀਜ਼ 'ਚ ਵੀ ਨਜ਼ਰ ਆਉਂਦੀ ਹੈ।
Punjabi Bollywood Tadka
ਇਹੀ ਨਹੀਂ ਆਮਿਰ ਨਾਲ ਵੀ ਕਈ ਥਾਵਾਂ 'ਤੇ ਦਿਖਣ ਵਾਲੀ ਇਰਾ ਦੀ ਪਿਤਾ ਨਾਲ ਕਾਫੀ ਚੰਗੀ ਬਾਂਡਿੰਗ ਹੈ। ਇਰਾ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਲਗਾਅ ਰਿਹਾ ਹੈ। ਉਹ ਸੰਗੀਤ 'ਚ ਕ੍ਰਿਏਟਿਵ, ਪ੍ਰੋਡਕਸ਼ਨ ਤੇ ਮੈਨੇਜਮੈਂਟ ਕਰਨ ਲਈ ਰਾਮ ਸੰਪਤ ਨਾਲ ਡੈਬਿਊ ਵੀ ਕਰ ਰਹੀ ਹੈ।
Punjabi Bollywood Tadka
ਇਰਾ ਦੇ ਵੱਡੇ ਭਰਾ ਤੇ ਆਮਿਰ ਦੇ ਬੇਟੇ ਜੁਨੈਦ ਐਕਟਿੰਗ ਵਰਲਡ 'ਚ ਸਰਗਰਮ ਹਨ। ਫਿਲਹਾਲ ਉਨ੍ਹਾਂ ਨੇ ਡੈਬਿਊ ਤਾਂ ਨਹੀਂ ਕੀਤਾ ਹੈ ਪਰ ਉਹ ਥਿਏਟਰ ਸਿੱਖ ਚੁੱਕੇ ਹਨ। ਐੱਚ. ਆਰ. ਕਾਲਜ ਤੋਂ ਗ੍ਰੈਜੂਏਸ਼ਨ ਕਰ ਚੁੱਕੇ 25 ਸਾਲ ਦੇ ਜੁਨੈਦ ਨੇ ਅਮਰੀਕਨ ਅਕੈਡਮੀ ਤੇ ਡ੍ਰਾਮੈਟਿਕ ਆਰਟ ਤੋਂ ਡਿਗਰੀ ਲਈ ਹੈ।
Punjabi Bollywood Tadka
ਜੁਨੈਦ ਨਾ ਸਿਰਫ ਰਾਜਕੁਮਾਰ ਹਿਰਾਨੀ ਨਾਲ 'ਪੀਕੇ' 'ਚ ਅਸਿਸਟੈਂਟ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ, ਸਗੋਂ ਉਹ ਜਗਦੀਪ ਜ਼ਾਫਰੀ ਦੀ ਬੇਟੀ ਮੁਸਕਾਨ ਨਾਲ ਵੀ ਕੰਮ ਕਰ ਚੁੱਕੇ ਹਨ।
Punjabi Bollywood Tadka
ਜੁਨੈਦ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਹਨ। ਉਹ ਫਿਲਹਾਲ ਸੋਨਮ ਨਾਂ ਦੀ ਲੜਕੀ ਨੂੰ ਡੇਟ ਕਰ ਰਹੇ ਹਨ, ਜੋ ਕਿ ਉਨ੍ਹਾਂ ਨਾਲ ਹੀ ਪੜ੍ਹੀ ਹੋਈ ਹੈ।
Punjabi Bollywood Tadka
ਦੱਸਣਯੋਗ ਹੈ ਕਿ 20 ਸਾਲ ਦੀ ਉਮਰ 'ਚ ਜੁਨੈਦ ਤੇ ਸੋਨਮ ਦੀ ਮੁਲਾਕਾਤ ਐੱਚ. ਆਰ. ਕਾਲਜ 'ਚ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਮੀਡੀਆ ਸਟੱਡੀ 'ਚ ਇਕੱਠਿਆਂ ਐੱਮ. ਬੀ. ਏ. ਕੀਤੀ ਹੈ। ਸੋਨਮ, ਜੁਨੈਦ ਦੇ ਪਰਿਵਾਰ ਨਾਲ ਵੀ ਮਿਲ ਚੁੱਕੀ ਹੈ।​​​​​​​​​​​​​​​​​​​​​Punjabi Bollywood TadkaPunjabi Bollywood TadkaPunjabi Bollywood Tadka


Tags: Aamir Khan Birthday Ira Junaid Kiran Rao

Edited By

Rahul Singh

Rahul Singh is News Editor at Jagbani.