FacebookTwitterg+Mail

ਬਹੁਤ ਛੋਟੀ ਉਮਰ 'ਚ ਆਮਿਰ ਖਾਨ ਬਣਾ ਲਈ ਸੀ ਆਪਣੀ ਪਹਿਲੀ ਫਿਲਮ...!

aamir khan first film was short film paranoia which was directed by his friend aditya
25 October, 2016 02:07:15 PM
ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਭਾਵੇਂ ਹੀ ਫਿਲਮੀ ਪਰਿਵਾਰ 'ਚ ਜਨਮ ਲਿਆ ਹੈ ਪਰ ਆਪਣੇ ਕੈਰੀਅਰ ਦੀ ਸ਼ੁਰੂਆਤ ਦੌਰਾਨ ਸਟਾਪ ਬੁਆਏ ਤੱਕ ਦਾ ਕੰਮ ਵੀ ਕੀਤਾ ਹੈ ਅਤੇ ਅੱਜ ਉਹ ਕਾਫੀ ਮਸ਼ਹੂਰ ਹਨ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਆਮਿਰ ਖਾਨ ਨੇ ਫਿਲਮ 'ਕਆਮਤ ਸੇ ਕਆਮਤ ਤੱਕ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕੀਤਾ ਸੀ ਪਰ ਸੱਚਾਈ ਇਹ ਹੈ ਕਿ ਇਕ ਐਕਟਰ ਦੇ ਤੌਰ 'ਤੇ ਉਨ੍ਹਾਂ ਦਾ ਡੈਬਿਊ ਉਸ ਤੋਂ ਪਹਿਲਾਂ ਹੋ ਚੁੱਕਾ ਸੀ। ਹੁਣੇ ਜਿਹੇ 'ਚ ਅਸ਼ਅ ਮਲਵਾਨੀ ਦੀ ਲਿਖੀ ਕਿਤਾਬ 'ਮਿਊਜ਼ਿਕ, ਮਸਤੀ, ਮਾਡਰਨਿਟੀ-ਦਿ ਸਿਨੇਮਾ ਆਫ ਨਾਸਿਰ ਹੁਸੈਨ' ਦੀ ਲਾਂਚਿੰਗ ਮੌਕੇ 'ਤੇ ਆਮਿਰ ਖਾਨ ਆਪਣੇ ਪਰਿਵਾਰ ਨਾਲ ਸ਼ਾਮਲ ਹੋਏ। ਇਸ ਸਮਾਰੋਹ 'ਚ ਆਮਿਰ ਖਾਨ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸਲ 'ਚ ਮੇਰੀ 40 ਮਿੰਟ ਦੀ ਇਕ ਸ਼ਾਰਟ ਫਿਲਮ 'ਪੈਰਾਨੋਇਆ' ਸੀ, ਜਿਸ ਦਾ ਨਿਰਦੇਸ਼ਨ ਆਦਿਤਿਆ ਭੱਟਚਾਰੀਆ ਨੇ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਫਿਲਮ 'ਰਾਖ' ਬਣਾਈ ਸੀ। ਆਦਿਤਿਆ ਤੇ ਮੈਂ ਸਕੂਲ ਦੇ ਦਿਨਾਂ ਦੇ ਦੋਸਤ ਹਾਂ। ਹਾਈਸਕੂਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਮੈਂ ਇਸ ਸ਼ਾਰਟ ਫਿਲਮ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਦੀ ਮੇਕਿੰਗ ਦੌਰਾਨ ਮੈਂ ਨਾ ਸਿਰਫ ਐਕਟਰ ਸਗੋਂ ਪ੍ਰੋਡਕਸ਼ਨ ਮੈਨੇਜ਼ਰ, ਸਹਾਇਕ ਨਿਰਦੇਸ਼ਕ ਅਤੇ ਸਟਾਪ ਬੁਆਏ ਦਾ ਵੀ ਕੰਮ ਕੀਤਾ ਸੀ।
ਜ਼ਿਕਰਯੋਗ ਹੈ ਕਿ ਜਦੋਂ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਆਦਿਤਿਆ ਨੇ ਕਿਸੇ ਤਰ੍ਹਾਂ ਸ਼ਬਾਨਾ ਆਜ਼ਮੀ ਨੂੰ ਇਕ ਥੀਏਟਰ 'ਚ ਇਸ ਫਿਲਮ ਨੂੰ ਦੇਖਣ ਲਈ ਮਨ੍ਹਾ ਲਿਆ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸ਼ਬਾਨਾ ਨੇ ਕਿਹਾ ਕਿ ਮੈਨੂੰ ਇਹ ਫਿਲਮ ਜ਼ਿਆਦਾ ਸਮਝ ਤਾਂ ਨਹੀਂ ਆਈ ਪਰ ਮੈਂ ਇਸ 'ਚ ਕੰਮ ਕਰਨ ਵਾਲੇ ਐਕਟਰ ਨੂੰ ਜਾਣਗੀ ਹਾਂ। ਜਦੋਂ ਸ਼ਬਾਨਾ ਨੂੰ ਪਤਾ ਲੱਗਾ ਕਿ ਇਹ ਐਕਟਰ ਤਾਹਿਰ ਹੁਸੈਨ ਦਾ ਬੇਟਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤਾਹਿਰ ਸਾਹਿਬ ਨੂੰ ਦੱਸਾਂਗੀ ਕਿ ਉਨ੍ਹਾਂ ਦਾ ਬੇਟਾ ਕਿੰਨ੍ਹਾ ਜ਼ਬਰਦਸਤ ਐਕਟਰ ਹੈ ਪਰ ਇਸ ਸਭ ਲਈ ਆਮਿਰ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਆਮਿਰ ਨੂੰ ਡਰ ਸੀ ਕਿ ਘਰਵਾਲੇ ਮੇਰੇ ਐਕਟਿੰਗ ਕੈਰੀਅਰ ਮਨਜ਼ੂਰੀ ਨਹੀਂ ਦੇਣਗੇ।

Tags: ਆਮਿਰ ਖਾਨਪਹਿਲੀ ਫਿਲਮਸਟਾਪ ਬੁਆਏ Aamir Khanfirst filmparanoia Stop boy