FacebookTwitterg+Mail

ਆਮਿਰ ਖਾਨ ਨੇ ਕਰੀਨਾ ਕਪੂਰ ਨੂੰ ਦਿੱਤੇ ਪ੍ਰੈਗਨੈਂਸੀ ਟਿਪਸ

aamir khan gave pregnancy tips to kareena kapoor
23 July, 2016 08:58:52 PM
ਨਵੀਂ ਦਿੱਲੀ— ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦਸੰਬਰ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਕਰੀਨਾ ਦੇ '3 ਇਡੀਅਟਸ' ਫਿਲਮ ਦੇ ਕੋ-ਸਟਾਰ ਆਮਿਰ ਖਾਨ ਕੋਲ ਮਾਂ ਬਣਨ ਵਾਲੀ ਕਰੀਨਾ ਲਈ ਕੁਝ ਟਿਪਸ ਹਨ। ਆਮਿਰ ਨੇ ਬੇਬੋ ਦੇ ਹੈਲਥੀ ਫੂਡ ਖਾਣ ਤੇ ਕੌਫੀ ਇਕਦਮ ਨਾ ਪੀਣ ਦੀ ਸਲਾਹ ਦਿੱਤੀ ਹੈ। ਜਦੋਂ ਆਮਿਰ ਕਰੀਨਾ ਨੂੰ ਮਿਲੇ ਤਾਂ ਉਹ ਇਕ ਐਡ ਸ਼ੂਟ ਕਰ ਰਹੀ ਸੀ। ਉਸ ਦੇ ਸੈੱਟ ਕੋਲ ਆਮਿਰ ਵੀ ਸ਼ੂਟਿੰਗ ਕਰ ਰਹੇ ਸਨ। ਆਮਿਰ ਉਥੇ ਕਰੀਨਾ ਨੂੰ ਮਿਲਣ ਗਏ ਸਨ। ਨਾਲ ਹੀ ਉਨ੍ਹਾਂ ਨੇ ਕਰੀਨਾ ਨੂੰ ਪ੍ਰੈਗਨੈਂਸੀ ਦੇ ਕੁਝ ਟਿਪਸ ਵੀ ਦੇ ਦਿੱਤੇ।
ਹਾਲ ਹੀ 'ਚ ਕਰੀਨਾ ਦਾ ਬੇਬੀ ਬੰਬ ਨਜ਼ਰ ਆਇਆ ਸੀ। ਕਿਹਾ ਜਾ ਰਿਹਾ ਸੀ ਕਿ ਕਰੀਨਾ ਮੈਟਰਨਿਟੀ ਬ੍ਰੇਕ ਲਵੇਗੀ ਪਰ ਕਰੀਨਾ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਕਰੀਨਾ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, 'ਮੈਂ ਆਪਣੀ ਪ੍ਰੈਗਨੈਂਸੀ 'ਤੇ ਉਠ ਰਹੇ ਸਵਾਲਾਂ ਤੋਂ ਪ੍ਰੇਸ਼ਾਨ ਹੋ ਗਈ ਹਾਂ। ਇਹ ਸਾਰਿਆਂ ਲਈ ਮੇਰਾ ਸੁਨੇਹਾ ਹੈ ਕਿ ਵਿਆਹ ਕਰਨ ਜਾਂ ਗਰਭਵਤੀ ਹੋਣ ਨਾਲ ਮੇਰੇ ਕਰੀਅਰ ਦਾ ਕੁਝ ਲੈਣਾ-ਦੇਣਾ ਨਹੀਂ ਹੈ।'

Tags: ਕਰੀਨਾ ਕਪੂਰ ਆਮਿਰ ਖਾਨ Kareena Kapoor Aamir Khan