FacebookTwitterg+Mail

ਪ੍ਰਫੈਕਸ਼ਨਿਸਟ ਆਮਿਰ ਖਾਨ ਲੋਕਾਂ ਨੂੰ ਇਸ ਤਕਨੀਰ ਬਾਰੇ ਕਰਨਾ ਚਾਹੁੰਦੇ ਹਨ ਜਾਗਰੁਕ

aamir khan may be made film on surrogacy
19 August, 2016 09:13:48 AM

ਮੁੰਬਈ— ਬਾਲੀਵੁੱਡ ਇੰਡਸਟਰੀ 'ਚ ਅਜਿਹੇ ਕਈ ਸਿਤਾਰੇ ਹਨ, ਜੋ ਸੇਰੋਗੇਸੀ (ਆਪਣਾ ਬੱਚਾ ਕਿਸੇ ਹੋਰ ਦੀ ਕੁੱਖ ਤੋਂ ਪੈਦਾ ਕਰਵਾਉਣਾ) ਤਕਨੀਕ ਨਾਲ ਪਿਤਾ ਬਣੇ ਹਨ। ਇਸ ਸੂਚੀ 'ਚ ਆਮਿਰ ਖਾਨ ਦਾ ਨਾਂ ਵੀ ਸ਼ਾਮਲ ਹੈ। ਆਮਿਰ ਖਾਨ ਅੱਜਕੱਲ ਆਪਣੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਅਸਲ 'ਚ ਉਹ ਸੇਰੋਗੇਸੀ ਦੇ ਵਿਸ਼ੇ 'ਤੇ ਫਿਲਮ ਬਣਾਉਣ ਬਾਰੇ ਸੋਚ ਰਹੇ ਹਨ।
ਇਕ ਇਵੈਂਟ ਦੌਰਾਨ ਜਦੋਂ ਉਨ੍ਹਾਂ ਕੋਲੋ ਇਸ ਬਾਰੇ ਪੁੱਛਿਆ ਗਿਆ ਤਾਂ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ''ਜੇਕਰ ਮੈਨੂੰ ਇਸ ਬਾਰੇ ਕੋਈ ਚੰਗੀ ਸਕ੍ਰਿਪਟ ਮਿਲਦੀ ਹੈ ਤਾਂ ਮੈਡੀਕਲ ਟਰਮ ਦੇ ਬਾਰੇ ਜਾਗਰੁਕਤਾ ਫੈਲਾਉਣ ਲਈ ਮੈਂ ਫਿਲਮ ਜ਼ਰੂਰ ਬਣਾਵਾਂਗਾ।'' ਆਮਿਰ ਨੇ ਅੱਗੇ ਕਿਹਾ, ''ਮੈਂ ਨਹੀਂ ਚਾਹੁੰਦਾ ਕਿ ਇਹ ਫਿਲਮ ਕਿਸ ਤਰਾਂ ਦੀ ਹੋਵੇਗੀ। ਇਸ ਬਾਰੇ ਮੈਂ ਫਿਲਹਾਲ ਕੁਝ ਸਾਫ-ਸਾਫ ਨਹੀਂ ਕਹਿ ਸਕਦਾ। ਇਹ ਤਾਂ ਸਕ੍ਰਿਪਟ 'ਤੇ ਨਿਰਭਰ ਕਰਦੀ ਹੈ। ਮੈਡੀਕਲ ਸਾਈਂਸ ਅੱਜ ਇੰਨੀ ਅੱਗੇ ਵੱਧ ਗਈ ਹੈ ਕਿ ਜੀਵਨ 'ਚ ਬਹੁਤ ਕੁਝ ਸੰਭਵ ਹੋ ਸਕਦਾ ਹੈ। ਅਸੀਂ ਜਦੋਂ ਚਾਹੁੰਦੇ ਸੀ ਤਾਂ ਇਸੇ ਤਕਨੀਕ ਦੀ ਵਰਤੋਂ ਕੀਤੀ। ਆਜ਼ਾਦ ਦੇ ਆਉਣ ਤੋਂ ਬਾਅਦ ਯਕੀਨਨ ਸਾਡੇ ਜੀਵਨ 'ਚ ਖੁਸ਼ੀਆਂ ਵਧੀਆਂ ਹਨ। ਇਹ ਗੱਲ ਅਸੀਂ ਆਪ ਲੋਕਾਂ ਨੂੰ ਦੱਸੀ ਤਾਂਕਿ ਲੋਕ ਇਸ ਤਕਨੀਕ ਪ੍ਰਤੀ ਜਾਗੁਰਕ ਹੋਣ।''


Tags: ਆਮਿਰਸੇਰੋਗੇਸੀਫਿਲਮaamirsurrogacyfilm