FacebookTwitterg+Mail

'ਦੰਗਲ' ਲਈ ਕਰਨ ਜੌਹਰ ਨਾਲ ਕੌਫੀ ਪੀਂਦੇ ਨਜ਼ਰ ਆਉਣਗੇ ਆਮਿਰ ਖਾਨ

aamir khan on koffee with karan
10 December, 2016 06:28:19 PM
ਮੁੰਬਈ— ਆਮਿਰ ਖਾਨ ਨੇ ਫਿਲਮ 'ਦੰਗਲ' ਦੀ ਪ੍ਰਮੋਸ਼ਨ ਦੀ ਰਣਨੀਤੀ 'ਚ ਬਦਲਾਅ ਕੀਤਾ ਹੈ। ਆਮ ਤੌਰ 'ਤੇ ਐਵਾਰਡ ਸਮਾਰੋਹਾਂ ਤੇ ਟੀ. ਵੀ. ਪ੍ਰੋਗਰਾਮਾਂ ਤੋਂ ਦੂਰ ਰਹਿਣ ਵਾਲੇ ਆਮਿਰ ਇਸ ਵਾਰ ਟੀ. ਵੀ. ਦੇ ਦੋ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ। ਆਮਿਰ ਨੇ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਆਉਣ ਦਾ ਸੱਦਾ ਕਬੂਲ ਕਰ ਲਿਆ ਹੈ।
ਆਮਿਰ ਨਾਲ 'ਦੰਗਲ' 'ਚ ਉਨ੍ਹਾਂ ਦੀਆਂ ਬੇਟੀਆਂ ਦਾ ਕਿਰਦਾਰ ਨਿਭਾਅ ਰਹੀਆਂ ਫਾਤਿਮਾ ਸ਼ੇਖ ਤੇ ਸਾਨਿਆ ਮਲਹੋਤਰਾ ਵੀ ਸ਼ੋਅ ਦਾ ਹਿੱਸਾ ਹੋਣਗੀਆਂ। ਜ਼ਾਹਿਰ ਹੈ ਕਿ ਫਾਤਿਮਾ ਸ਼ੇਖ ਤੇ ਸਾਨਿਆ ਮਲਹੋਤਰਾ ਦੇ ਆਉਣ ਦੇ ਪਿੱਛੇ 'ਦੰਗਲ' ਦੀ ਪ੍ਰਮੋਸ਼ਨ ਜੁੜੀ ਹੋਈ ਹੈ। ਇਹ ਦੂਜੀ ਵਾਰ ਹੈ, ਜਦੋਂ ਆਮਿਰ ਸ਼ੋਅ 'ਚ ਸ਼ਿਰਕਤ ਕਰਨਗੇ।
ਇਸ ਤੋਂ ਇਲਾਵਾ ਉਹ 'ਅਨਫਾਰਗੈਟੇਬਲ' ਸ਼ੋਅ 'ਚ ਰਣਵੀਰ ਸਿੰਘ ਨਾਲ ਕਈ ਵਿਸ਼ਿਆਂ 'ਤੇ ਵੀ ਗੱਲਬਾਤ ਕਰਨਗੇ। 'ਅਨਫਾਰਗੈਟੇਬਲ' ਸ਼ੋਅ 'ਚ ਆਮਿਰ ਆਪਣੇ ਕਰੀਅਰ 'ਚ ਆਏ ਉਤਾਰ-ਚੜ੍ਹਾਅ ਤੇ ਸਫਲਤਾ 'ਤੇ ਗੱਲਬਾਤ ਕਰਨਗੇ।

Tags: ਆਮਿਰ ਖਾਨ Aamir Khan ਦੰਗਲ Dangal ਕਰਨ ਜੌਹਰ Karan Johar ਕੌਫੀ ਵਿਦ ਕਰਨ Koffee With Karan