FacebookTwitterg+Mail

ਆਖਿਰ ਕਿਵੇਂ ਬਦਲੀ ਸੀ ਆਮਿਰ ਖਾਨ ਦੀ ਜ਼ਿੰਦਗੀ, ਜਾਣੋ ਪੂਰਾ ਮਾਮਲਾ

aamir khan says his uncle mansoor khan is the most tech savvy
26 October, 2016 11:07:30 AM
ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਫਿਲਮ 'ਦੰਗਲ' 'ਚ ਕੁਸ਼ਤੀ ਕੋਚ ਬਣ ਕੇ ਆਪਣੀ ਆਨ ਸਕਰੀਨ ਬੇਟੀਆਂ ਨੂੰ ਜਿੱਤਣ ਦੀ ਕਲਾ ਸਿੱਖਾਉਂਦਾ ਨਜ਼ਰ ਆ ਰਿਹਾ ਹੈ ਪਰ ਅਸਲ ਜ਼ਿੰਦਗੀ 'ਚ ਆਮਿਰ ਦੀ ਹਰ ਜਿੱਤ ਪਿੱਛੇ ਇਕ ਬੇਹੱਦ ਖਾਸ ਸ਼ਖਸ ਦਾ ਹੱਥ ਹੈ। ਇਹ ਉਹ ਸ਼ਖਸ ਹੈ, ਜਿਸ ਦੀ ਕਿਸੇ ਗੱਲ ਨੂੰ ਆਮਿਰ ਨਜ਼ਰ ਅੰਦਾਜ਼ ਨਹੀਂ ਕਰਦਾ। ਉਨ੍ਹਾਂ ਦੀ ਜ਼ਿੰਦਗੀ 'ਚ ਜ਼ਿਆਦਾ ਖਾਸ ਥਾਂ ਰੱਖਣ ਵਾਲਾ ਵਿਅਕਤੀ ਹੈ ਉਨ੍ਹਾਂ ਦਾ ਚਾਚਾ ਮਨਸੂਰ ਖਾਨ, ਜਿਨ੍ਹਾਂ ਦੇ ਉਹ ਕਾਫੀ ਕਰੀਬ ਹਨ। ਮਨਸੂਰ ਤੋਂ ਆਮਿਰ ਕਾਫੀ ਪ੍ਰਭਾਵਿਤ ਹੈ, ਜਿਸ ਦਾ ਕਾਰਨ ਹੈ ਮਨਸੂਰ ਸਮੇਂ ਤੋਂ ਕਾਫੀ ਅੱਗੇ ਚੱਲਦੇ ਹਨ। ਉਹ ਭਵਿੱਖ ਨੂੰ ਬਹੁਤ ਪਹਿਲਾ ਦੇਖ ਲੈਂਦੇ ਸੀ। ਆਮਿਰ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਕਹਿੰਦੇ ਹਨ ਕਿ, ''ਮੈਂ ਇਕ ਦੋ ਦਿਨ ਮਨਸੂਰ ਨੂੰ ਕੰਪਿਊਟਰ ਨਾਲ ਕੁਝ ਕਰਦੇ ਦੇਖਿਆ। ਉਹ ਮੇਲ ਕੰਪੋਜ ਕਰ ਕੇ ਕਿਸੇ ਨੂੰ ਭੇਜ ਰਹੇ ਸੀ। ਮੈਂ ਮਨਸੂਰ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਸੰਦੇਸ਼ ਲਿਖ ਰਿਹਾ ਹਾਂ ਅਤੇ ਬਿਨ੍ਹਾਂ ਸਮਾਂ ਗਵਾਏ ਇਹ ਸੰਦੇਸ਼ ਈ-ਮੇਲ ਦੇ ਮਾਧਿਅਮ ਨਾਲ ਵਿਦੇਸ਼ ਪਹੁੰਚ ਜਾਵੇਗਾ। ਉਸ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਮਨਸੂਰ ਪਾਗਲ ਹੋ ਗਿਆ ਹੈ।''
ਜ਼ਿਕਰਯੋਗ ਹੈ ਕਿ ਆਮਿਰ ਖਾਨ ਨੂੰ ਇਸ ਤੋਂ ਬਾਅਦ ਅਹਿਸਾਸ ਹੋਇਆ ਕਿ ਮਨਸੂਰ ਪਾਗਲ ਹੋ ਗਿਆ ਹੈ। ਮੈਂ ਮੰਨਦਾ ਹਾਂ ਕਿ ਮਨਸੂਰ ਮੇਰੇ ਪਰਿਵਾਰ ਦਾ ਮੈਂਬਰ ਹੈ ਅਤੇ ਉਨ੍ਹਾਂ ਨੂੰ ਤਕਨੀਕੀ ਰੁਝਾਨ ਬਾਰੇ ਕਾਫੀ ਗਿਆਨ ਹੈ। ਇਸ ਵਜ੍ਹਾ ਨਾਲ ਮੈਂ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਦਾ ਸੀ। ਹੁਣੇ ਜਿਹੇ 'ਚ ਆਮਿਰ, ਮਨਸੂਰ ਅਤੇ ਫਿਲਮ 'ਜੋ ਜੀਤਾ ਵਹੀ ਸਿੰਕਦਰ' ਦੀ ਪੂਰੀ ਟੀਮ ਨਾਲ 'ਮਾਮੀ ਸਮਾਰੋਹ' 'ਚ ਮੀਡੀਆ ਦੇ ਸਾਹਮਣੇ ਆਏ, ਜਿੱਥੇ ਉਨ੍ਹਾਂ ਨੇ ਇਸ ਫਿਲਮ ਨਾਲ ਜੁੜੀਆ ਕਈ ਦਿਲਚਸਪ ਗੱਲਾਂ ਨੂੰ ਸ਼ੇਅਰ ਕੀਤਾ। ਆਮਿਰ ਖਾਨ ਦੀ ਫਿਲਮ 'ਦੰਗਲ' ਇਸ ਸਾਲ 'ਚ ਹੀ ਰਿਲੀਜ਼ ਹੋਵੇਗੀ।

Tags: ਬਾਲੀਵੁੱਡਆਮਿਰ ਖਾਨਮਨਸੂਰ ਖਾਨ Bollywood Aamir Khan Mansoor Khan