FacebookTwitterg+Mail

ਪਹਿਲੇ ਦਿਨ ਇੰਨੀ ਕਮਾਈ ਕਰ ਸਕਦੀ ਹੈ ਆਮਿਰ ਖਾਨ ਦੀ 'ਸੀਕਰੇਟ ਸੁਪਰਸਟਾਰ'

aamir khan secret superstar first day collection
17 October, 2017 06:44:02 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਬਾਕਸ ਆਫਿਸ 'ਤੇ ਇਸ ਦੀਵਾਲੀ ਦੇ ਮੌਕੇ 'ਤੇ ਦੋ ਅਜਿਹੀਆਂ ਫਿਲਮਾਂ ਆਹਮੋ-ਸਾਹਮਣੇ ਹਨ, ਜਿਹੜੀਆਂ ਬਿਲਕੁਲ ਵੱਖਰੇ ਕੰਸੈਪਟ ਦੀਆਂ ਹਨ, ਫਿਰ ਵੀ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਦੀ ਕਮਾਈ 'ਤੇ ਹੀ ਹੋਣਗੀਆਂ ਕਿਉਂਕਿ ਮੈਦਾਨ 'ਚ ਆਮਿਰ ਖਾਨ ਹਨ। ਇਕ ਅਜਿਹਾ ਸੁਪਰਸਟਾਰ ਜੋ ਇਸ ਵਾਰ ਇਕ ਬੱਚੀ ਨੂੰ ਸੁਪਰਸਟਾਰ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰ ਰਿਹਾ ਹੈ। ਕੀ ਖਾਸ ਹੈ ਇਸ 'ਸੀਕਰੇਟ ਸੁਪਰਸਟਾਰ' 'ਚ, ਆਓ ਜਾਣਦੇ ਹਾਂ।
Punjabi Bollywood Tadka

ਸੁਪਰਸਟਾਰ
ਇਸ ਦੀਵਾਲੀ ਮੌਕੇ 19 ਅਕਤੂਬਰ ਨੂੰ 'ਸੀਕਰੇਟ ਸੁਪਰਸਟਾਰ' ਤੇ 20 ਅਕਤੂਬਰ ਨੂੰ 'ਗੋਲਮਾਲ ਅਗੇਨ' ਰਿਲੀਜ਼ ਹੋਵੇਗੀ। ਇਕ ਦਾ ਕਹਿਣਾ ਹੈ ਕਿ ਇਸ ਦੀਵਾਲੀ 'ਤੇ ਲਾਜਿਕ ਨਹੀਂ ਸਿਰਫ ਮੈਜਿਕ ਚੱਲੇਗਾ ਪਰ ਜਦੋਂ ਸਾਹਮਣੇ ਆਮਿਰ ਹੋਣ ਤਾਂ ਲਾਜਿਕ ਹੀ ਚੱਲਦਾ ਹੈ, ਜਿਸ ਨੂੰ ਉਹ ਆਪਣੀ ਗਜ਼ਬ ਦੀ ਰਣਨੀਤੀ ਨਾਲ ਮੈਜਿਕ 'ਚ ਬਦਲ ਦਿੰਦੇ ਹਨ। ਰੋਹਿਤ ਸ਼ੈੱਟੀ ਨਿਰਦੇਸ਼ਿਤ 'ਗੋਲਮਾਲ ਅਗੇਨ' ਦੀ ਗੱਲ ਬਾਅਦ 'ਚ ਕਰਾਂਗੇ ਪਰ ਅਜੇ ਗੱਲ ਅਦਵੈਤ ਚੰਦਨ ਦੇ ਡਾਇਰੈਕਸ਼ਨ 'ਚ ਬਣੀ 'ਸੀਕਰੇਟ ਸੁਪਰਸਟਾਰ' ਦੀ ਕਰਦੇ ਹਾਂ। ਆਮਿਰ ਖਾਨ ਦੇ ਪੁਰਾਣੇ ਬਿਜ਼ਨੈੱਸ ਮੈਨੇਜਰ ਅਦਵੈਤ ਦੀ ਇਹ ਫਿਲਮ ਇਕ ਲੜਕੀ ਦੀ ਕਹਾਣੀ ਹੈ, ਜਿਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਹ ਸੰਗੀਤ ਦੀ ਦੁਨੀਆ 'ਚ ਨਾਂ ਕਮਾਉਣਾ ਚਾਹੁੰਦੀ ਹੈ ਪਰ ਉਸ ਦੇ ਸੁਰ ਲੋਕਾਂ ਦੇ ਕੰਨਾਂ ਤਕ ਪਹੁੰਚਣ, ਇਸ ਤੋਂ ਪਹਿਲਾਂ ਉਸ ਦੇ ਪਿਤਾ ਰਾਹ 'ਚ ਰੋੜ੍ਹਾ ਬਣਦੇ ਹਨ। ਬਾਅਦ 'ਚ ਉਹ ਇੰਟਰਨੈੱਟ ਦੀ ਮਦਦ ਨਾਲ ਦੁਨੀਆ ਤਕ ਆਪਣਾ ਹੁਨਰ ਲੈ ਜਾਂਦੀ ਹੈ, ਉਹ ਵੀ ਸੀਕਰੇਟ ਤਰੀਕੇ ਨਾਲ। ਸਾਲ 2015 'ਚ ਜਦੋਂ ਇਹ ਫਿਲਮ ਸ਼ੁਰੂ ਹੋਈ ਸੀ, ਉਦੋਂ ਇਸ ਦਾ ਨਾਂ 'ਆਜ ਫਿਰ ਜੀਨੇ ਕੀ ਤਮੰਨਾ ਹੈ' ਸੀ ਪਰ ਬਾਅਦ 'ਚ ਬਦਲ ਕੇ 'ਸੀਕਰੇਟ ਸੁਪਰਸਟਾਰ' ਰੱਖਿਆ ਗਿਆ। ਫਿਲਮ 'ਚ ਇੰਸਿਆ ਨਾਂ ਦੀ ਇਸ ਬੱਚੀ ਦਾ ਕਿਰਦਾਰ ਜ਼ਾਇਰਾ ਵਸੀਮ ਨੇ ਨਿਭਾਇਆ ਹੈ, ਜੋ ਫਿਲਮ 'ਦੰਗਲ' 'ਚ ਵੀ ਸੀ। ਆਮਿਰ ਖਾਨ ਨੇ ਫਿਲਮ ਨੂੰ ਪ੍ਰੋਡਿਊਸ ਕਰਨ ਦੇ ਨਾਲ-ਨਾਲ ਮਿਊਜ਼ਿਕ ਡਾਇਰੈਕਟਰ ਸ਼ਕਤੀ ਕੁਮਾਰ ਦਾ ਛੋਟਾ ਪਰ ਅਹਿਮ ਰੋਲ ਨਿਭਾਇਆ ਹੈ।
Punjabi Bollywood Tadka

ਸੀਕਰੇਟ
ਸਹੀ ਮਾਇਨਿਆਂ 'ਚ ਆਮਿਰ ਖਾਨ ਦੀ ਮੌਜੂਦਗੀ ਨੇ ਹੀ ਫਿਲਮ ਨੂੰ ਵੱਡਾ ਬਣਾ ਦਿੱਤਾ ਹੈ ਕਿਉਂਕਿ ਆਮਿਰ ਖੁਦ ਫਿਲਮ 'ਠਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਰੋਕ ਕੇ ਇਸ ਫਿਲਮ ਦੀ ਪ੍ਰਮੋਸ਼ਨ ਲਈ ਮੈਦਾਨ 'ਚ ਉਤਰੇ। ਲਗਭਗ ਢਾਈ ਘੰਟੇ ਦੀ ਇਸ ਫਿਲਮ ਨੂੰ ਸੈਂਸਰ ਬੋਰਡ ਨੇ 'ਯੂ/ਏ' ਸਰਟੀਫਿਕੇਟ ਨਾਲ ਪਾਸ ਕੀਤਾ ਹੈ। 2000 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਹੋ ਰਹੀ ਇਸ ਫਿਲਮ ਦਾ ਬਜਟ ਲਗਭਗ 50 ਕਰੋੜ ਰੁਪਏ ਹੈ, ਜਿਸ 'ਚ 12 ਕਰੋੜ ਰੁਪਏ ਪ੍ਰਚਾਰ ਦੇ ਵੀ ਸ਼ਾਮਲ ਹਨ। ਮਾਹਿਰਾਂ ਮੁਤਾਬਕ 'ਸੀਕਰੇਟ ਸੁਪਰਸਟਾਰ' ਨੂੰ ਪਹਿਲੇ ਦਿਨ ਚਾਰ ਤੋਂ ਪੰਜ ਕਰੋੜ ਰੁਪਏ ਦੀ ਕਲੈਕਸ਼ਨ ਮਿਲ ਸਕਦੀ ਹੈ ਤੇ ਲੰਮੇ ਵੀਕੈਂਡ 'ਚ ਵੀ ਕਮਾਈ ਚੰਗੀ ਹੋਵੇਗੀ।
Punjabi Bollywood Tadka

ਹਾਲ ਹੀ 'ਚ ਆਮਿਰ ਖਾਨ ਨੇ ਅਜੇ ਦੇਵਗਨ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀ 'ਗੋਲਮਾਲ ਅਗੇਨ' ਵੀ ਦੀਵਾਲੀ ਮੌਕੇ ਰਿਲੀਜ਼ ਲਈ ਤਿਆਰ ਹੈ। ਪਿਛਲੇ ਦਿਨੀਂ ਦੋਵਾਂ ਨੇ ਕਿਹਾ ਹੈ ਕਿ ਹਰ ਫਿਲਮ ਨੂੰ ਚੰਗੇ ਮੌਕੇ 'ਤੇ ਕਮਾਉਣ ਦਾ ਹੱਕ ਹੈ ਤੇ ਇਸ ਵਾਰ ਦੀਵਾਲੀ 'ਤੇ ਦਰਸ਼ਕਾਂ ਨੂੰ ਵੱਖ-ਵੱਖ ਟੇਸਟ ਦੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ।


Tags: Aamir Khan Secret Superstar Zaira Wasim Diwali Ajay Devgan Golmaal Again